ਸਬਾਲੇਂਕਾ ਨੂੰ ਹਰਾ ਕੇ ਜ਼ੇਂਗ ਕਿੰਵੇਨ ਨੇ ਇਟਾਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼
Thursday, May 15, 2025 - 02:36 PM (IST)

ਰੋਮ- ਓਲੰਪਿਕ ਚੈਂਪੀਅਨ ਚੀਨ ਦੀ ਜ਼ੇਂਗ ਕਿੰਵੇਨ ਨੇ ਚੋਟੀ ਦਾ ਦਰਜਾ ਪ੍ਰਾਪਤ ਆਰੀਨਾ ਸਬਾਲੇਂਕਾ ਨੂੰ 6-4, 6-2 ਨਾਲ ਹਰਾ ਕੇ, ਉਹ ਇਟਾਲੀਅਨ ਓਪਨ ਟੈਨਿਸ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਗਈ ਜਿੱਥੇ ਉਸਦਾ ਸਾਹਮਣਾ ਕੋਕੋ ਗੌਫ ਨਾਲ ਹੋਵੇਗਾ। ਬਾਈ ਸਾਲਾ ਜ਼ੇਂਗ ਇਸ ਤੋਂ ਪਹਿਲਾਂ ਸਬਾਲੇਂਕਾ ਖ਼ਿਲਾਫ਼ ਛੇ ਮੈਚ ਹਾਰ ਚੁੱਕੀ ਸੀ।
ਪੁਰਸ਼ ਵਰਗ ਵਿੱਚ, ਕਾਰਲੋਸ ਅਲਕਾਰਾਜ਼ ਨੇ ਜੈਕ ਡਰੈਪਰ ਨੂੰ 6. 4, 6. 4 ਨਾਲ ਹਰਾ ਕੇ ਅੰਤਿਮ ਚਾਰ ਵਿੱਚ ਪ੍ਰਵੇਸ਼ ਕੀਤਾ। ਹੁਣ ਉਸਦਾ ਸਾਹਮਣਾ ਇਟਲੀ ਦੇ ਲੋਰੇਂਜ਼ੋ ਮੁਸੇਟੀ ਨਾਲ ਹੋਵੇਗਾ, ਜਿਸਨੇ ਮੌਜੂਦਾ ਚੈਂਪੀਅਨ ਅਲੈਗਜ਼ੈਂਡਰ ਜ਼ਵੇਰੇਵ ਨੂੰ 7-6. 6-4 ਨਾਲ ਹਰਾਇਆ। ਗੌਫ ਨੇ ਮੀਰਾ ਐਂਡਰੀਵਾ ਨੂੰ 6-4 7-6 ਨਾਲ ਹਾਰਿਆ। ਦੂਜੇ ਸੈਮੀਫਾਈਨਲ ਵਿੱਚ, ਜੈਸਮੀਨ ਪਾਓਲਿਨੀ ਦਾ ਸਾਹਮਣਾ ਪੇਟਨ ਸਟੀਅਰਨਜ਼ ਨਾਲ ਹੋਵੇਗਾ। ਬੁੱਧਵਾਰ ਨੂੰ ਵੀ, ਚੋਟੀ ਦੇ ਦਰਜੇ ਦੇ ਯੈਨਿਕ ਸਿਨਰ ਨੇ ਨਵੇਂ ਪੋਪ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਇੱਕ ਟੈਨਿਸ ਰੈਕੇਟ ਤੋਹਫ਼ੇ ਵਿੱਚ ਦਿੱਤਾ ਅਤੇ ਖੇਡਣ ਲਈ ਸੱਦਾ ਦਿੱਤਾ।