ਯੁਜ਼ਵੇਂਦਰ ਚਾਹਲ ਦੀ ਮਜ਼ਾਕੀਆ ਪੋਸਟ: “ਵਿਆਹ ਲਈ ਤਿਆਰ, ਬਸ ਕੁੜੀ ਚਾਹੀਦੀ ਹੈ”, ਫੈਨਜ਼ ਨੇ ਕੀਤੀਆਂ ਮਜ਼ੇਦਾਰ ਟਿੱਪਣੀਆਂ
Thursday, Nov 27, 2025 - 12:07 PM (IST)
ਸਪੋਰਟਸ ਡੈਸਕ- ਭਾਰਤੀ ਲੈਗ-ਸਪਿਨਰ ਯੁਜ਼ਵੇਂਦਰ ਚਾਹਲ ਇੱਕ ਵਾਰ ਫਿਰ ਆਪਣੇ ਹਾਸੇ ਅਤੇ ਮੌਜ-ਮਸਤੀ ਵਾਲੇ ਅੰਦਾਜ਼ ਨਾਲ ਚਰਚਾ ਵਿਚ ਆ ਗਿਆ ਹੈ। ਚਾਹਲ ਨੇ ਇੰਸਟਾਗ੍ਰਾਮ ‘ਤੇ ਇੱਕ ਨਵੀਂ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, “ਵਿਆਹ ਲਈ ਤਿਆਰ, ਬਸ ਕੁੜੀ ਚਾਹੀਦੀ ਹੈ।” ਪੋਸਟ ਅਪਲੋਡ ਹੋਣ ਦੀ ਦੇਰ ਸੀ ਕਿ ਕ੍ਰਿਕਟ ਪ੍ਰੇਮੀਆਂ ਅਤੇ ਫੈਨਾਂ ਵੱਲੋਂ ਟਿੱਪਣੀਆਂ ਦੀ ਬਾਰਿਸ਼ ਸ਼ੁਰੂ ਹੋ ਗਈ।
ਚਾਹਲ ਦੀ ਇਸ ਮਸਤੀ ਭਰੀ ਪੋਸਟ ਨੇ ਨਾ ਸਿਰਫ਼ ਫੈਨਾਂ ਨੂੰ ਹਸਾਇਆ, ਬਲਕਿ ਕਈ ਸੈਲੀਬ੍ਰਿਟੀਆਂ ਨੇ ਵੀ ਇਸ ‘ਤੇ ਚੁਟਕੀ ਲੈਂਦਿਆਂ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਕੁਝ ਫੈਨਾਂ ਨੇ ਉਸ ਲਈ “ਪਰਫੈਕਟ ਮੇਚ” ਲੱਭਣ ਦੀ ਗੱਲ ਕੀਤੀ, ਤਾਂ ਕਈਆਂ ਨੇ ਮਜ਼ਾਕੀਅਤੋਂ ਕਿਹਾ ਕਿ “ਭਾਈ, ਲਾਈਨ ਵਿੱਚ ਬਹੁਤ ਸਾਰੀਆਂ ਨੇ, ਫਿਕਰ ਨਾ ਕਰ।”
ਕ੍ਰਿਕਟ ਦੇ ਮੈਦਾਨ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਵੀ ਚਾਹਲ ਅਕਸਰ ਆਪਣੇ ਹਾਸੇ-ਮਜ਼ਾਕ ਅਤੇ ਲਾਈਟ ਟੋਨ ਵਾਲੀਆਂ ਪੋਸਟਾਂ ਲਈ ਜਾਣਿਆ ਜਾਂਦਾ ਹੈ। ਉਸ ਦੀਆਂ ਅਜਿਹੀਆਂ ਪੋਸਟਾਂ ਫੈਨਜ਼ ਨੂੰ ਹਮੇਸ਼ਾਂ ਮਨੋਰੰਜਨ ਪ੍ਰਦਾਨ ਕਰਦੀਆਂ ਹਨ।
ਚਾਹਲ ਦੀ ਇਹ ਪੋਸਟ ਇਸ ਵੇਲੇ ਵੀ ਵਾਇਰਲ ਹੈ ਅਤੇ ਲਾਈਕਾਂ ਤੇ ਟਿੱਪਣੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। Fans ਉਸ ਦੇ ਵਿਆਹ ਨੂੰ ਲੈ ਕੇ ਹੁਣ ਹੋਰ ਵੀ ਕਿਆਸਬਾਜ਼ੀਆਂ ਕਰ ਰਹੇ ਹਨ, ਜਦੋਂਕਿ ਚਾਹਲ ਦਾ ਇਹ ਹਾਸਮਈ ਅੰਦਾਜ਼ ਇੱਕ ਵਾਰ ਫਿਰ ਸਭ ਦਾ ਦਿਲ ਜਿੱਤ ਰਿਹਾ ਹੈ।
