ਯੁਵਰਾਜ ਸਿੰਘ ਸੰਧੂ ਨੇ ਖਿਤਾਬ ਬਰਕਰਾਰ ਰੱਖਿਆ

Sunday, Nov 20, 2022 - 12:58 PM (IST)

ਯੁਵਰਾਜ ਸਿੰਘ ਸੰਧੂ ਨੇ ਖਿਤਾਬ ਬਰਕਰਾਰ ਰੱਖਿਆ

ਡਿਗਬੋਈ (ਅਸਾਮ) : ਚੰਡੀਗੜ੍ਹ ਦੇ ਯੁਵਰਾਜ ਸਿੰਘ ਸੰਧੂ ਨੇ ਅੱਠ ਅੰਡਰ 64 ਦਾ ਸਕੋਰ ਕਰਕੇ ਇੰਡੀਅਨ ਆਈਲਜ਼ ਸਰਵੋ ਮਾਸਟਰਸ ਗੋਲਫ 'ਚ ਦੋ ਸ਼ਾਟ ਨਾਲ ਜਿੱਤ ਦਰਜ ਕਰਕੇ ਆਪਣਾ ਖਿਤਾਬ ਬਰਕਰਾਰ ਰੱਖਿਆ। ਯੁਵਰਾਜ ਨੇ ਪਿਛਲੇ ਸਾਲ ਇੱਥੇ ਆਪਣਾ ਪਹਿਲਾ ਪੀਜੀਟੀਆਈ ਖਿਤਾਬ ਜਿੱਤਿਆ ਸੀ। ਉਸਨੇ ਕੁੱਲ 17-ਅੰਡਰ 271 ਦਾ ਸਕੋਰ ਬਣਾ ਕੇ ਅਸ਼ੋਕ ਕੁਮਾਰ ਦੇ ਇੱਕ ਸਿੰਗਲ ਪੀਜੀਟੀਆਈ ਸੀਜ਼ਨ ਵਿੱਚ ਪੰਜ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕੀਤੀ।

ਸੰਧੂ ਦੇ ਨਾਂ 'ਤੇ ਹੁਣ 8 ਪੇਸ਼ੇਵਰ ਖਿਤਾਬ ਹਨ ਜਿਨ੍ਹਾਂ ਵਿੱਚ 6 ਪੀਜੀਟੀਆਈ ਮੇਨ ਟੂਰ 'ਤੇ ਜਿੱਤੇ ਹਨ। ਉਸ ਨੇ ਜਿੱਤ ਦੇ ਨਾਲ 11,25,000 ਦਾ ਚੈੱਕ ਵੀ ਹਾਸਲ ਕੀਤਾ, ਜਿਸ ਨਾਲ ਉਸ ਦੀ ਇਸ ਸੀਜ਼ਨ ਦੀ ਕਮਾਈ 62,39,768 ਰੁਪਏ ਹੋ ਗਈ। ਮਨੂ ਗੰਡਾਸ ਦੂਜੇ ਨੰਬਰ ’ਤੇ ਰਿਹਾ। ਗ੍ਰੇਟਰ ਨੋਇਡਾ ਦੇ ਅਰਜੁਨ ਸ਼ਰਮਾ ਤੀਜੇ ਸਥਾਨ 'ਤੇ ਰਿਹਾ। 


author

Tarsem Singh

Content Editor

Related News