ਭੱਜੀ ਤੋਂ ਬਾਅਦ ਯੁਵਰਾਜ ਨੇ ਵੀ ਕੀਤਾ ਅਫਰੀਦੀ ਨੂੰ ਸੁਪੋਰਟ, ਟਵਿੱਟਰ ’ਤੇ ਟ੍ਰੈਂਡ ਕਰਨ ਲੱਗਾ #ShameOnYuvi

04/01/2020 12:41:16 PM

ਨਵੀਂ ਦਿੱਲੀ : ਸਾਬਕਾ ਭਾਰਤੀ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਨੂੰ ਕੋਰੋਨਾ ਵਾਇਰਸ ਨਾਲ ਜੰਗ ਦੇ ਲਈ ਸ਼ਾਹਿਦ ਅਫਰੀਦੀ ਅਤੇ ਉਸ ਦੇ ਫਾਊਂਡੇਸ਼ਨ ਨੂੰ ਸੁਪੋਰਟ ਕਰਨਾ ਭਾਰੀ ਪੈਂਦਾ ਦਿਸ ਰਿਹਾ ਹੈ। ਭਾਰਤੀ ਕ੍ਰਿਕਟ ਫੈਂਸ ਨੇ ਯੁਵੀ ਅਤੇ ਹਰਭਜਨ ਸਿੰਘ ਨੂੰ ਸੋਸ਼ਲ ਮਡੀੀਆ ’ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਲੋਕਾਂ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ ਤਾਂ ਕੁਝ ਨੇ ਯੁਵੀ ਨੂੰ ਬਲਾਕ ਕਰ ਕੇ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ। ਹੁਣ ਇਸ ਤਰ੍ਹਾਂ ਦੇ ਟਵੀਟ ਟਵਿੱਟਰ ’ਤੇ ਟ੍ਰੈਂਡ ਵੀ ਕਰ ਰਹੇ ਹਨ। 

ਯੁਵੀ ਮੰਗਲਵਾਰ ਦੁਪਿਹਰ ਕੀਤੇ ਗਏ ਟਵੀਟ ’ਚ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਅਤੇ ਉਸ ਦੀ ਫਾਊਂਡੇਸ਼ਨ ਨੂੰ ਪ੍ਰਮੋਟ ਕਰਦੇ ਦਿਸੇ ਸਨ। ਯੁਵਰਾਜ ਨੇ ਵੀਡੀਓ ਸ਼ੇਅਰ ਕਰਦਿਆਂ ਟਵਿੱਟਰ ’ਤੇ ਲਿਖਿਆ, ‘‘ਇਹ ਕਾਫੀ ਮੁਸ਼ਕਿਲ ਸਮਾਂ ਹੈ। ਇਹ ਸਮਾਂ ਹੈ ਜਦੋਂ ਅਸੀਂ ਇਕ ਦੂਜੇ ਦੇ ਨਾਲ ਆਈਏ, ਖਾਸ ਕਰ ਜਿਨ੍ਹਾਂ ਨੂੰ ਜ਼ਰੂਰਤ ਹੈ। ਆਓ ਆਪਣਾ ਫਰਜ ਨਿਭਾਉਂਦੇ ਹਾਂ। ਮੈਂ ਸ਼ਾਹਿਦ ਅਫਰੀਦੀ ਅਤੇ ਐੱਸ. ਏ. ਐੱਫ. ਸੰਸਥਾ ਦਾ ਸਮਰਥਨ ਕਰਦਾ ਹਾਂ। ਕਿਰਪਾ donatekarona.com ’ਤੇ ਦਾਨ ਕਰੋ। ਘਰ ਵਿਚ ਰਹੋ।’’ ਯੁਵੀ ਨੇ ਇਹ ਟਵੀਟ ਹਰਭਜਨ ਸਿੰਘ ਨੂੰ ਟੈਗ ਕੀਤਾ ਹੈ।

PunjabKesari

ਯੁਵਰਾਜ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ ’ਤੇ ਲੰਮੇ ਹੱਥੀ ਲਿਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ #ShameOnYuvi ਟ੍ਰੈਂਡ ਕਰਨ ਲੱਗਾ। ਇਕ ਯੂਜ਼ਰ ਨੇ ਲਿਖਿਆ ਕਿ ਤੁਹਾਨੂੰ ਟਵੀਟ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਸੋਚਣਾ ਚਾਹੀਦੈ ਅਤੇ ਹਾਂ ਅਫਰੀਦੀ ਫਾਊਂਡੇਸ਼ਨ ਦੇ ਲਈ ਮੇਰਾ ਇਹ ਹੈ ਡੋਨੇਸ਼ਨ (ਬਲਾਕ ਕਰਨ ਦੀ ਤਸਵੀਰ ਵੀ ਸ਼ੇਅਰ ਕੀਤੀ)। ਉੱਥੇ ਹੀ ਇਕ ਯੂਜ਼ਰ ਨੇ ਲਿਖਿਆ ਕਿ ਯੁਵਰਾਜ ਅਤੇ ਹਰਭਜਨ ਨੂੰ ਜਵਾਬ ਦੇਣ ਦਾ ਸਹੀ ਤਰੀਕਾ ਹੈ ਉਨ੍ਹਾਂ ਨੂੰ ਬਾਇਕਾਟ ਕਰੋ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਨੇ ਵੀ ਟਵਿੱਟਰ ਆਪਣੀ ਵੀਡੀਓ ਅਪਲੋਡ ਕਰ ਕੇ ਲੌਕਾਂ ਨੂੰ ਸ਼ਾਹਿਦ ਅਫਰੀਦੀ ਦਾ ਫਾਊਂਡੇਸ਼ਨ ਨੂੰ ਸੁਪੋਰਟ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਲੋਕਾਂ ਦਾ ਭੱਜਾ ਖਿਲਾਫ ਗੁੱਸਾ ਦੇਖਣ ਨੂੰ ਮਿਲਿਆ ਸੀ। ਹਰਭਜਨ ਨੇ ਇਸ ਵੀਡੀਓ ਨੂੰ ਯੁਵਰਾਜ ਅਤੇ ਸ਼ੋਇਬ ਅਖਤਰ ਨੂੰ ਟੈਗ ਕੀਤੀ ਸੀ। 


Ranjit

Content Editor

Related News