ਪ੍ਰਦਰਸ਼ਨ ’ਚ ਹਿੱਸਾ ਨਾ ਲੈਣ ਵਾਲੇ ਪਹਿਲਵਾਨਾਂ ਨੇ ਰਾਸ਼ਟਰੀ ਕੈਂਪ ਦੀ ਬਹਾਲੀ ਦੀ ਕੀਤੀ ਮੰਗ
Wednesday, May 03, 2023 - 10:12 AM (IST)
ਨਵੀਂ ਦਿੱਲੀ (ਭਾਸ਼ਾ)– ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਜਭੂਸ਼ਣ ਸ਼ਰਣ ਸਿੰਘ ਨਾਲ ਜੁੜੇ ਵਿਵਾਦ ਤੇ ਰਾਸ਼ਟਰੀ ਕੈਂਪ ਬੰਦ ਹੋਣ ਵਿਚਾਲੇ ਪ੍ਰਦਰਸ਼ਨ ਤੋਂ ਖੁਦ ਨੂੰ ਵੱਖ ਰੱਖਣ ਵਾਲੇ ਪਹਿਲਵਾਨਾਂ ਨੇ ਭਾਰਤੀ ਖੇਡ ਅਥਾਰਟੀ ਦੇ ਅਭਿਆਸ ਕੈਂਪ ਖੁਲਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਕੀਤੀਆਂ ਜਾ ਸਕਣ।
ਫ੍ਰੀ ਸਟਾਈਲ ਤੇ ਗ੍ਰੀਕੋ ਰੋਮਨ ਪੁਰਸ਼ ਪਹਿਲਵਾਨਾਂ ਨੇ ਰਾਸ਼ਟਰੀ ਕੈਂਪ ਬਹਾਲਗੜ੍ਹ (ਸੋਨੀਪਤ) ਤੇ ਮਹਿਲਾਵਾਂ ਦਾ ਕੈਂਪ ਲਖਨਊ ਵਿਚ ਆਯੋਜਿਤ ਕੀਤਾ ਜਾਂਦਾ ਹੈ। ਬਜਰੰਗ ਪੂਨੀਆ ਤੇ ਵਿਨੇਸ਼ ਫੋਗਟ ਸਮੇਤ ਦੇਸ਼ ਦੇ ਪ੍ਰਮੁੱਖ ਪਹਿਲਵਾਨਾਂ ਨੇ ਬ੍ਰਜਭੂਸ਼ਣ ਵਿਰੁੱਧ ਜਿਣਸੀ ਸ਼ੋਸ਼ਣ ਦੇ ਦੋਸ਼ ਲਾ ਕੇ 23 ਅਪ੍ਰੈਲ ਤੋਂ ਜੰਤਰ-ਮੰਤਰ ’ਤੇ ਧਰਨਾ ਫਿਰ ਸ਼ੁਰੂ ਕੀਤਾ। ਰਾਸ਼ਟਰੀ ਕੈਂਪ 8 ਅਪ੍ਰੈਲ ਤੋਂ ਬੰਦ ਹੈ ਤੇ ਅਜੇ ਤਕ ਸ਼ੁਰੂ ਨਹੀਂ ਹੋਇਆ। 10 ਭਾਰ ਵਰਗਾਂ ਵਿਚ 300 ਤੋਂ ਵੱਧ ਪਹਿਲਵਾਨ (ਸੀਨੀਅਰ, ਜੂਨੀਅਰ, ਕੈਡੇਟ ਤੇ ਅੰਡਰ-15) ਸੋਨੀਪਤ ਵਿਚ ਅਤੇ 100 ਤੋਂ ਵੱਧ ਮਹਿਲਾ ਪਹਿਲਵਾਨ ਲਖਨਊ ਵਿਚ ਅਭਿਅਾਸ ਕਰਦੇ ਹਨ।