WFI ਮੁਖੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਤੱਕ ਕੱਢਿਆ ਮਾਰਚ

Thursday, May 18, 2023 - 09:29 AM (IST)

WFI ਮੁਖੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਤੱਕ ਕੱਢਿਆ ਮਾਰਚ

ਨਵੀਂ ਦਿੱਲੀ (ਏਜੰਸੀ): ਪ੍ਰਦਰਸ਼ਨਕਾਰੀ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਹੋਰਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ.ਐੱਫ.ਆਈ.) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਲਈ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ 25ਵੇਂ ਦਿਨ ਜੰਤਰ-ਮੰਤਰ ਤੋਂ ਬੰਗਲਾ ਸਾਹਿਬ ਗੁਰਦੁਆਰਾ ਨਵੀਂ ਦਿੱਲੀ ਤੱਕ ਮਾਰਚ ਕੱਢਿਆ। 

ਇਹ ਵੀ ਪੜ੍ਹੋ: ਇਟਲੀ 'ਚ ਕੁਦਰਤ ਦਾ ਕਹਿਰ; ਤੇਜ਼ ਮੀਂਹ ਨੇ ਲਈ 10 ਲੋਕਾਂ ਦੀ ਜਾਨ, ਕਈ ਲਾਪਤਾ

PunjabKesari

ਐਥਲੀਟਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਡਬਲਯੂ.ਐੱਫ.ਆਈ. ਮੁਖੀ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਪੂਨੀਆ, ਸਾਕਸ਼ੀ, ਵਿਨੇਸ਼ ਅਤੇ ਹੋਰ ਪਹਿਲਵਾਨ ਇਸ ਮਾਰਚ ਵਿੱਚ ਸ਼ਾਮਲ ਹੋਏ। ਵਿਨੇਸ਼ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ, "ਅਸੀਂ ਇਸ ਵਿਰੋਧ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਜਾਵਾਂਗੇ। ਅਸੀਂ ਅੰਤਰਰਾਸ਼ਟਰੀ ਓਲੰਪੀਅਨਾਂ ਨੂੰ ਪੱਤਰ ਲਿਖਾਂਗੇ ਅਤੇ ਉਨ੍ਹਾਂ ਨੂੰ ਸਾਡੇ ਸਮਰਥਨ ਵਿੱਚ ਪੱਤਰ ਲਿਖਣ ਲਈ ਕਹਾਂਗੇ।" ਰੀਓ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਵਿਰੋਧ ਜੰਤਰ-ਮੰਤਰ ਤੱਕ ਸੀਮਤ ਹੋ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਅਮਰੀਕਾ ਤੋਂ ਮੁੜ ਆਈ ਦੁਖਦਾਇਕ ਖ਼ਬਰ, ਭਾਰਤੀ ਨੌਜਵਾਨ ਦੀ ਮੌਤ

 


author

cherry

Content Editor

Related News