WWE ਦਾ ਇਹ ਰੇਸਲਰ ਵੀ ਹੈ ਧੋਨੀ ਦੀ 'ਹੈਲੀਕਾਪਟਰ ਸ਼ਾਟ' ਦਾ ਮੁਰੀਦ 'ਵੀਡੀਓ'

12/26/2017 6:53:02 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਡ੍ਰਵੇਨ ਜਾਨਸਨ ਆਪਣੇ ਭਾਰਤੀ ਪ੍ਰਸ਼ੰਸਕਾਂ ਅਤੇ ਕ੍ਰਿਕਟ ਦੇ ਪ੍ਰਤੀ ਉਸ ਦੇ ਪਿਆਰ ਨੂੰ ਪਸੰਦ ਕਰਦੇ ਹਨ। ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ ਦੌਰਾਨ ਡ੍ਰਵੇਨ ਦਾ ਇਕ ਵੀਡੀਓ ਪ੍ਰਸਾਰਿਤ ਕੀਤਾ ਗਿਆ ਜਿਸ 'ਚ ਉਹ ਆਪਣੀ ਅਗਲੀ ਫਿਲਮ 'ਜੁਮਾਨਜੀ' ਵੇਲਕਮ ਟੂ ਦਾ ਜੰਗਲ' ਦੇ ਪ੍ਰਚਾਰ ਦੇ ਤਹਿਤ ਕ੍ਰਿਕਟ ਦੇ ਬਾਰੇ 'ਚ ਗੱਲ ਕਰ ਰਹੇ ਹਨ।
ਧੋਨੀ ਦੇ ਫੈਨਸ ਦੀ ਲਿਸਟ 'ਚ ਇਕ ਹੋਰ ਨਾਂ ਜੁੜਿਆ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਵੇ ਹੀ ਉਮਰ ਦੇ 36ਵੇਂ ਪੜਾਅ 'ਚ ਪਹੁੰਚ ਗਏ ਹਨ ਪਰ ਉਸ ਨੂੰ ਚਾਹੁੰਣ ਵਾਲਿਆ ਦੀ ਕੋਈ ਕਮੀ ਨਹੀਂ ਆਈ ਹੈ। ਇਸ ਦੇ ਨਾਲ ਹੀ ਉਸ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਹੁਣ ਧੋਨੀ ਦੇ ਫੈਨਸ ਦੀ ਲਿਸਟ 'ਚ ਇਕ ਹੋਰ ਨਾਂ ਜੁੜ ਗਿਆ ਹੈ ਅਤੇ ਇਹ ਨਾਂ ਹੈ ਹਾਲੀਵੁੱਡ ਸਟਾਰ ਜਾਨਸਨ ਦਾ। ਡਬਲਯੂ ਡਬਲਯੂ ਦੇ ਸਾਬਕਾ ਰੇਸਲਰ ਡ੍ਰਵੇਨ 'ਦ ਰਾਕ' ਨਾਂ ਨਾਲ ਮਸ਼ਹੂਰ ਹੈ।
ਵੀਡੀਓ 'ਚ ਡ੍ਰਵੇਨ ਨੂੰ ਕ੍ਰਿਕਟ ਨਾਲ ਜੁੜੇ ਕੁਝ ਕਲਿੱਪ ਦਿਖਾਈ ਦਿੱਤੇ।


ਇਨ੍ਹਾਂ ਕਲਿੱਪ ਨੂੰ ਦੇਖ ਕੇ ਉਸ ਨੇ ਇਸ ਦਾ ਸਹੀ ਨਾਂ ਅਤੇ ਮਤਲਬ ਦੱਸਿਆ ਸੀ। ਇਸ ਦੌਰਾਨ ਕਲਿੱਪ 'ਚ ਦਿਖਾਏ ਗਏ ਕ੍ਰਿਕਟ ਨਿਰਦੇਸ਼ਾਂ ਦਾ ਸੀ ਨਾਂ ਅਤੇ ਮਤਲਬ ਨਹੀਂ ਦੱਸ ਸਕੇ। ਪਰ ਜਿਸ ਤਰ੍ਹਾਂ ਹੀ ਉਸ ਨੂੰ ਧੋਨੀ ਦਾ ਹੈਲੀਕਾਪਟਰ ਸ਼ਾਟ ਦਿਖਾਇਆ ਗਿਆ ਉਸ ਨੇ ਜਲਦੀ ਹੀ ਉਸ ਸ਼ਾਟ ਦਾ ਨਾਂ ਦੱਸ ਦਿੱਤਾ। ਇਸ ਨਾਲ ਇਹ ਪਤਾ ਚੱਲਦਾ ਹੈ ਕਿ ਧੋਨੀ ਅਤੇ ਉਸ ਦਾ ਹੈਲੀਕਾਪਟਰ ਸ਼ਾਟ ਕਿੰਨਾਂ ਮਸ਼ਹੂਰ ਹੈ।
ਇਸ ਵੀਡੀਓ 'ਚ ਜਾਨਸਨ ਨੇ ਅੱਗੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਖੇਡ 'ਚ ਹੱ ਆਜਮਾਉਣਾ ਚਾਹੀਦਾ।
ਉਸ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਭਾਰਤ 'ਚ ਮੇਰੇ ਲੱਖਾਂ ਚਾਹੁੰਣ ਵਾਲੇ ਹਨ, ਜਿਨ੍ਹਾਂ ਨੇ ਮੈਨੂੰ ਅਲੱਗ-ਅਲੱਗ ਭੂਮਿਕਾ 'ਚ ਦੇਖਿਆ ਹੈ। ਮੈਂ ਅੱਜ ਇਕ ਇਸ ਤਰ੍ਹਾਂ ਦੀ ਖੇਡ ਦੇ ਬਾਰੇ 'ਚ ਗੱਲ ਕਰ ਰਿਹਾ ਹੈ ਜੋ ਭਾਰਤ 'ਚ ਇਕ ਜੁਨੂਨ ਹੈ।


Related News