ਰੈਸਲਰ ਪੇਜੇ ਨੇ ਕਢਵਾਇਆ ਇਕ ਅੰਡਕੋਸ਼, ਬੋਆਏਫ੍ਰੈਂਡ ਨੇ ਫੈਸਲੇ ਦੀ ਕੀਤੀ ਸ਼ਲਾਘਾ

3/8/2020 9:46:23 PM

ਨਵੀਂ ਦਿੱਲੀ - WWE ਮਹਿਲਾ ਰੈਸਲਰ ਪੇਜੇ ਨੇ ਹੰਗਾਮੀ ਸਥਿਤੀ ਵਿਚ ਆਪਣਾ ਇਕ ਅੰਡਕੋਸ਼ ਕਢਵਾ ਦਿੱਤਾ ਹੈ। ਰੈਸਲਰ ਲੰਬੇ ਸਮੇਂ ਤੋਂ ਇਨਫੈਕਸ਼ਨ ਤੋਂ ਪੀੜਤ ਸੀ। ਉਸ ਨੇ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਨਾਲ ਹੀ ਲਿਖਿਆ ਕਿ ਹੁਣ ਮੈਂ ਬਿਹਤਰ ਮਹਿਸੂਸ ਕਰ ਰਹੀ ਹਾਂ। ਉਥੇ ਹੀ ਪੇਜੇ ਦੇ ਇਸ ਕਦਮ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਦੀ ਜੰਮ ਕੇ ਖਿਚਾਈ ਕੀਤੀ। ਲਿਖਿਆ ਗਿਆ, ''ਕਿ ਅਜਿਹਾ ਕਰਨਾ ਹੀ ਆਖਰੀ ਰਸਤਾ ਸੀ। ਆਪਣੀ ਸਿਹਤ ਨਾਲ ਖਿਲਵਾੜ ਕਰਨਾ ਕਿੰਨਾ ਸਹੀ ਹੈ। ਕੀ ਉਸ ਨੂੰ ਇਸ ਦੇ ਭਵਿੱਖ 'ਚ ਹੋਣ ਵਾਲੇ ਉਲਟ ਪ੍ਰਭਾਵ ਨਹੀਂ ਦਿਸ ਰਹੇ।''

PunjabKesari
ਉਥੇ ਹੀ ਪੇਜੇ ਦੇ ਅਮਰੀਕੀ ਸਿੰਗਰ ਬੋਆਏਫ੍ਰੈਂਡ ਰੌਨੀ ਰੇਡਕੋ ਨੇ ਉਸਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਰੌਨੀ ਨੇ ਇਕ ਪੋਸਟ ਕੀਤੀ, ਜਿਸ ਵਿਚ ਉਸ ਨੇ ਲਿਖਿਆ ਹੈ, ''ਪੇਜੇ ਨੂੰ ਐਮਰਜੈਂਸੀ ਸਰਜਰੀ ਕਰਵਾਉਣੀ ਪਈ। ਜੇਕਰ ਮੇਰੇ ਬੈਂਡ ਦੇ ਡ੍ਰਮਰ ਨੂੰ ਅਜਿਹੀ ਮੁਸ਼ਕਿਲ ਆਉਂਦੀ ਤਾਂ ਮੈਂ ਉਸਦੇ ਲਈ ਆਪਣਾ ਸ਼ੋਅ ਤਕ ਕੈਂਸਲ ਕਰ ਸਕਦਾ ਸੀ।''

PunjabKesari
ਰੌਨੀ ਦੇ ਇਸ ਕੁਮੈਂਟ 'ਤੇ ਪੇਜੇ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, ''ਮੈਂ ਅੱਪਡੇਟ ਕਰਨਾ ਚਾਹੁੰਦੀ ਹਾਂ ਕਿ ਮੈਂ ਹੁਣ ਠੀਕ ਹਾਂ। ਹੁਣ ਹੋਰ ਜ਼ਿਆਦਾ ਦਰਦ ਨਹੀਂ ਹੈ। ਬਿਹਤਰ ਮਹਿਸੂਸ ਕਰ ਰਹੀ ਹਾਂ। ਮੈਂ ਅਜਿਹੀਆਂ ਗੱਲਾਂ ਦੀ ਆਦੀ ਹੋ ਚੁੱਕੀ ਹਾਂ। ਰੌਨੀ ਰੇਡਕੋ ਧੰਨਵਾਦ ਹੈ ਤੁਹਾਡਾ।''
ਜ਼ਿਕਰਯੋਗ ਹੈ ਕਿ ਪੇਜੇ ਡਬਲਯੂ. ਡਬਲਯੂ. ਈ. ਦੀ ਸਭ ਤੋਂ ਵਿਵਾਦਪੂਰਨ ਰੈਸਲਰਾਂ ਵਿਚੋਂ ਇਕ ਰਹੀ ਹੈ। ਤਕਰੀਬਨ 3 ਸਾਲ ਪਹਿਲਾਂ ਉਸ ਦੀਆਂ ਕੁਝ ਇਤਰਾਜ਼ਯੋਗ ਫੋਟੋਆਂ ਤੇ ਵੀਡੀਓ ਸ਼ੇਅਰ ਹੋ ਗਈਆਂ ਸਨ। ਪੇਜੇ ਇਸ ਤੋਂ ਇੰਨਾ ਪ੍ਰੇਸ਼ਾਨ ਹੋਈ ਸੀ ਕਿ ਇਕ ਸਮੇਂ ਤਾਂ ਉਸ ਨੇ ਖੁਦ ਦੀ ਜ਼ਿੰਦਗੀ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ ਪਰ ਇੰਨੀਆਂ ਮੁਸ਼ਕਿਲਾਂ ਦੇ ਬਾਵਜੂਦ ਉਸ ਨੇ ਵਾਪਸੀ ਕੀਤੀ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh