ਵਿਸ਼ਵ ਕੱਪ 2019 ਲਈ ਵਿੰਡੀਜ਼ ਟੀਮ ਦਾ ਐਲਾਨ, ਗੇਲ-ਰਸੇਲ ਟੀਮ 'ਚ ਸ਼ਾਮਲ

Thursday, Apr 25, 2019 - 03:54 AM (IST)

ਵਿਸ਼ਵ ਕੱਪ 2019 ਲਈ ਵਿੰਡੀਜ਼ ਟੀਮ ਦਾ ਐਲਾਨ, ਗੇਲ-ਰਸੇਲ ਟੀਮ 'ਚ ਸ਼ਾਮਲ

ਕਿੰਗਸਟਨ— ਆਂਦਰੇ ਰਸੇਲ ਦੀ 30 ਮਈ ਤੋਂ ਇੰਗਲੈਂਡ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਦੇ ਲਈ ਵੈਸਟਇੰਡੀਜ਼ ਟੀਮ 'ਚ ਵਾਪਸੀ ਹੋਈ ਹੈ। ਹਾਲਾਂਕਿ ਇੰਤਜ਼ਾਰ ਖਤਮ ਹੋਇਆ ਤੇ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜੇਸਨ ਹੋਲਡਰ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰਸੇਲ ਪਿਛਲੇ ਕਾਫੀ ਸਮੇਂ ਤੋਂ ਵੈਸਟਇੰਡੀਜ਼ ਕ੍ਰਿਕਟ ਬੋਰਡ ਦੇ ਨਾਲ ਚੱਲ ਰਹੇ ਵਿਵਾਦ ਕਾਰਨ ਰਾਸ਼ਟਰੀ ਟੀਮ ਤੋਂ ਬਾਹਰ ਚੱਲ ਰਹੇ ਸਨ। ਬੋਰਡ 'ਚ ਸੱਤਾ ਬਦਲਣ ਦੇ ਨਾਲ ਹੀ ਰਸੇਲ ਦੀ ਟੀਮ 'ਚ ਵਾਪਸੀ ਹੋਈ ਹੈ। ਰਸੇਲ ਇਨ੍ਹਾਂ ਦਿਨ੍ਹਾਂ 'ਚ ਆਈ. ਪੀ .ਐੱਲ. 'ਚ ਕੋਲਕਾਤਾ ਨਾਈਟ ਰਾਈਡਰਜ਼ ਟੀਮ ਵਲੋਂ ਧਮਾਕੇਦਾਰ ਪ੍ਰਦਰਸ਼ਨ ਕਰ ਰਿਹਾ ਹੈ।


ਧਮਾਕੇਦਾਰ ਓਪਨਰ ਕ੍ਰਿਸ ਗੇਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਆਲਰਾਊਂਡਰ ਕਿਰੋਨ ਪੋਲਾਰਡ ਤੇ ਸੁਨੀਲ ਨਰੇਨ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਅਲਜਾਰੀ ਜੋਸੇਫ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਤੇ ਤੇਜ਼ ਗੇਂਦਬਾਜ਼ੀ ਦੀ ਕਮਾਨ ਕੇਮਾਰ ਰੋਚ ਸੰਭਾਲੇਗਾ।
ਟੀਮ—  ਜੇਸਨ ਹੋਲਡਰ (ਕਪਤਾਨ), ਆਂਦਰੇ ਰਸੇਲ, ਐਸ਼ਲੇ ਨਰਸ, ਕਾਰਲੋਸ ਬ੍ਰੈਥਵੇਟ, ਕ੍ਰਿਸ ਗੇਲ, ਡੇਰੇਨ ਬ੍ਰਾਵੋ, ਈਵਿਨ ਲੁਇਸ, ਫੇਬੀਅਨ ਐਲਨ, ਨਿਕੋਲਸ ਪੂਰਨ, ਓਸ਼ਿਨ ਗੇਬ੍ਰਿਏਲ, ਸ਼ੇਲਡਨ ਕਾਟਰੇਲ, ਸ਼ਿਮਰੋਨ ਹੇਚਮਾਇਰ, ਕੇਮਾਰ ਰੋਚ, ਸ਼ਾਈ ਹੋਪ।


author

Gurdeep Singh

Content Editor

Related News