ਵਿਸ਼ਵ ਪੈਰਾ ਖੇਡਾਂ ''ਚ ਸ਼ਰਦ ਨੂੰ ਚਾਂਦੀ, ਭਾਟੀ ਨੂੰ ਕਾਂਸੀ

07/24/2017 5:15:04 AM

ਲੰਡਨ— ਭਾਰਤ ਦੇ ਸ਼ਰਦ ਕੁਮਾਰ ਤੇ ਵਰੁਣ ਭਾਟੀ ਨੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੇ ਹਾਈ ਜੰਪ ਮੁਕਾਬਲੇ 'ਚ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗੇ ਜਿੱਤੇ। ਸ਼ਰਦ ਤੇ ਭਾਟੀ ਨੇ ਪੁਰਸ਼ ਹਾਈ ਜੰਪ ਦੀ ਟੀ-42 ਪ੍ਰਤੀਯੋਗਿਤਾ 'ਚ ਹਿੱਸਾ ਲਿਆ ਸੀ। ਸ਼ਰਦ ਨੇ 1.84 ਮੀਟਰ ਦੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਚਾਂਦੀ ਤਮਗਾ ਜਿੱਤਿਆ, ਜਦਕਿ ਰੀਓ ਪੈਰਾਲੰਪਿਕ ਦੇ ਤਮਗਾ ਜੇਤੂ ਭਾਟੀ ਨੇ 1.77 ਮੀਟਰ ਦੀ ਕੋਸ਼ਿਸ਼ ਨਾਲ ਪੋਡੀਅਮ 'ਤੇ ਜਗ੍ਹਾ ਬਣਾਈ। ਅਮਰੀਕਾ ਦੇ ਸੈਮ ਗ੍ਰੇਵ ਨੇ 1.86 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ। ਭਾਰਤ ਇਕ ਸੋਨ, ਦੋ ਚਾਂਦੀ ਤੇ ਦੋ ਕਾਂਸੀ ਸਮੇਤ ਕੁਲ ਪੰਜ ਤਮਗੇ ਜਿੱਤ ਚੁੱਕਾ ਹੈ ਤੇ ਤਮਗਾ ਸੂਚੀ ਵਿਚ 29ਵੇਂ ਸਥਾਨ 'ਤੇ ਚੱਲ ਰਿਹਾ ਹੈ।


Related News