ਧੋਨੀ ਦੇ ''ਬਲਿਦਾਨ'' ਬੈਜ ਨਾਲ ਸੈਨਾ ਦਾ ਕੋਈ ਲੈਣਾ-ਦੇਣਾ ਨਹੀਂ : ਲੈਫਟੀਨੈਂਟ ਜਨਰਲ ਮੈਥਸਨ

06/08/2019 1:48:50 PM

ਦੇਹਰਾਦੂਨ : ਮਹਿੰਦਰ ਸਿੰਘ ਧੋਨੀ ਦੇ ਆਈ. ਸੀ. ਸੀ ਵਰਲਡ ਕੱਪ ਦੇ ਦੌਰਾਨ ਦੱਖਣ ਅਫਰੀਕਾ ਦੇ ਖਿਲਾਫ ਮੈਚ ਦੇ ਦੌਰਾਨ 'ਬਲਿਦਾਨ ਚਿੰਨ੍ਹ ਨੂੰ ਲੈ ਕੇ ਉੱਠੇ ਵਿਵਾਦ ਤੋਂ ਭਾਰਤੀ ਫੌਜ ਨੇ ਆਪਣੇ ਆਪ ਨੂੰ ਵੱਖ ਕਰਦੇ ਹੋਏ ਇਸ ਨੂੰ ਇਸ ਵਿਕਟਕੀਪਰ ਬੱਲੇਬਾਜ਼ ਦਾ 'ਨਿਜੀ ਫ਼ੈਸਲਾ ਕਰਾਰ ਦਿੱਤਾ। 

ਜੀ. ਓ. ਸੀ. ਇਨ.ਸੀ. ਸਾਉਥ ਵੇਸਟਰਨ ਕਮਾਨ ਲੈਫਟੀਨੈਂਟ ਜਨਰਲ ਚੇਰਿਸ਼ ਮੈਥਸਨ ਇੱਥੇ ਭਾਰਤੀ ਫੌਜੀ ਅਕੈਡਮੀ (ਆਈ. ਐੱਮ. ਏ) 'ਚ ਪਾਸਿੰਗ ਆਊਟ ਪਰੇਡ ਦੀ ਜਾਂਚ ਕਰਨ ਤੋਂ ਬਾਅਦ ਪਤਰਕਾਰਾਂ ਤੋਂ ਕਿਹਾ, 'ਆਪਣੇ ਦਸਤਾਨਿਆਂ 'ਤੇ ਕੁਰਬਾਨੀ ਚਿੰਨ੍ਹ ਦੀ ਵਰਤੋਂ ਕਰਨਾ ਧੋਨੀ ਦਾ ਨਿਜੀ ਫ਼ੈਸਲਾ ਹੈ। ਇਸ ਨਾਲ ਫੌਜ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਈ. ਸੀ. ਸੀ ਇਸ ਸੰਬੰਧ 'ਚ ਫ਼ੈਸਲਾ ਲੈਣ ਲਈ ਆਜ਼ਾਦ ਹੈ।PunjabKesari
ਕੁਰਬਾਨੀ ਫੌਜ ਦੀ ਪੈਰਾਸ਼ੂਟ ਰੈਜੀਮੇਂਟ ਦੀ ਸਪੈਸ਼ਲ ਫੋਰਸ ਦਾ ਪ੍ਰਤੀਕ ਚਿੰਨ੍ਹ ਹੈ। ਧੋਨੀ ਵੀ 2011 ਤੋਂ ਇਸ ਰੈਜੀਮੈਂਟ 'ਚ ਮਾਨਦ ਲੈਫਟੀਨੇਂਟ ਕਰਨਲ ਹਨ ਤੇ ਉਨ੍ਹਾਂ ਦੇ ਦਸਤਾਨਿਆਂ 'ਤੇ ਇਹ ਪ੍ਰਤੀਕ ਚਿੰਨ੍ਹ ਪ੍ਰਿੰਟ ਹੈ। ਧੋਨੀ ਦੇ ਪ੍ਰਤੀਕ ਚਿੰਨ੍ਹ ਵਾਲੇ ਦਸਤਾਨਿਆਂ ਪਹਿਨਣ 'ਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ) ਨੇ ਨਾਰਾਜ਼ਗੀ ਜਤਾਈ ਸੀ ਜਿਸ ਤੋਂ ਬਾਅਦ ਬੀ. ਸੀ. ਸੀ. ਆਈ ਨੇ ਕ੍ਰਿਕਟ ਦੀ ਉੱਚ ਸੰਸਥਾ ਤੋਂ ਮੰਜ਼ੂਰੀ ਦੇਣ ਦੀ ਬੇਨਤੀ ਕੀਤੀ ਸੀ। ਆਈ. ਸੀ. ਸੀ ਨੇ ਹਾਲਾਂਕਿ ਭਾਰਤੀ ਬੋਰਡ ਦੀ ਮੰਗ ਠੱਕਰਾ ਦਿੱਤੀ ਹੈ।


Related News