ਆਤਮਘਾਤੀ ਗੋਲ ਨਾਲ ਜਾਪਾਨ ਤੇ ਆਸਟ੍ਰੇਲੀਆ ਵਿਚਾਲੇ ਮੈਚ 1-1 ਨਾਲ ਡਰਾਅ

Wednesday, Oct 16, 2024 - 10:54 AM (IST)

ਆਤਮਘਾਤੀ ਗੋਲ ਨਾਲ ਜਾਪਾਨ ਤੇ ਆਸਟ੍ਰੇਲੀਆ ਵਿਚਾਲੇ ਮੈਚ 1-1 ਨਾਲ ਡਰਾਅ

ਸੌਤਾਮਾ (ਜਾਪਾਨ)- ਜਾਪਾਨ ਤੇ ਆਸਟ੍ਰੇਲੀਆ ਵਿਚਾਲੇ ਮੰਗਲਵਾਰ ਨੂੰ ਇੱਥੇ ਖੇਡਿਆ ਗਿਆ ਏਸ਼ੀਆਈ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਦੋ ਆਤਮਘਾਤੀ ਗੋਲਾਂ ਕਾਰਨ 1-1 ਦੀ ਬਰਾਬਰੀ ’ਤੇ ਰਿਹਾ। ਗਰੁੱਪ-ਸੀ ਦੇ ਇਸ ਮੈਚ ਵਿਚ ਅੰਕ ਸਾਂਝੇ ਕਰਨ ਤੋਂ ਬਾਅਦ ਜਾਪਾਨ ਚਾਰ ਮੈਚਾਂ ਵਿਚੋਂ 10 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ ’ਤੇ ਹੈ। ਆਸਟ੍ਰੇਲੀਆ ਉਸ ਤੋਂ 5 ਅੰਕ ਪਿੱਛੇ ਦੂਜੇ ਸਥਾਨ ’ਤੇ ਹੈ।ਮੈਚ ਦੇ ਸ਼ੁਰੂਆਤੀ ਘੰਟੇ ਦੀ ਖੇਡ ਤੋਂ ਬਾਅਦ ਸ਼ੋਗੋ ਤਾਨਿਗੁਚੀ ਦੇ ਆਤਮਘਾਤੀ ਗੋਲ ਨਾਲ ਆਸਟ੍ਰੇਲੀਆ ਨੇ ਬੜ੍ਹਤ ਹਾਸਲ ਕਰ ਲਈ ਪਰ ਕੈਮਰੂਨ ਬੋਰਗਸ ਨੇ ਇਸ ਤਰ੍ਹਾਂ ਦੀ ਗਲਤੀ ਕਰ ਕੇ ਜਾਪਾਨ ਦਾ ਖਾਤਾ ਵੀ ਖੋਲ੍ਹ ਦਿੱਤਾ।


author

Tarsem Singh

Content Editor

Related News