ਵਿੰਟਰ ਓਲੰਪਿਕ: ਕੋਰੋਨਾ ਨਾਲ ਸੰਕਰਮਿਤ 45 ਨਵੇਂ ਮਾਮਲੇ ਆਏ ਸਾਹਮਣੇ

Saturday, Feb 05, 2022 - 04:39 PM (IST)

ਬੀਜਿੰਗ (ਭਾਸ਼ਾ) : ਬੀਜਿੰਗ ਓਲੰਪਿਕ ਦੇ ਆਯੋਜਕਾਂ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਦੇ 45 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ 25 ਐਥਲੀਟ ਅਤੇ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਵਿਚੋਂ 20 ਨੇ ਬੀਜਿੰਗ ਵਿਚ ਹਵਾਈ ਅੱਡੇ ’ਤੇ ਪਹੁੰਚਣ ਤੋਂ ਪਾਜ਼ੇਟਿਵ ਆਏ ਹਨ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਯਸ਼ ਧੁਲ ਅਤੇ ਅੰਡਰ-19 ਵਿਸ਼ਵ ਕੱਪ ਟੀਮ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਖੇਡਾਂ ਦੌਰਾਨ 5 ਹੋਰ ਮਾਮਲੇ ਰੋਜ਼ਾਨਾ ਹੋਣ ਵਾਲੀ ਪੀ.ਸੀ.ਆਰ. ਜਾਂਚ ਵਿਚ ਮਿਲੇ ਹਨ। 20 ਹੋਰ ਮਾਮਲੇ ਮੀਡੀਆ ਸਮੇਤ ਖੇਡਾਂ ਵਿਚ ਕੰਮ ਕਰਨ ਵਾਲੇ ਲੋਕਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ 6 ਹਵਾਈ ਅੱਡੇ ’ਤੇ ਅਤੇ 14 ਓਲੰਪਿਕ ਬਾਇਓ-ਬਬਲ ਵਿਚ ਪਾਏ ਗਏ ਹਨ।

ਇਹ ਵੀ ਪੜ੍ਹੋ: ਜਸਟਿਨ ਲੈਂਗਰ ਨੇ ਆਸਟ੍ਰੇਲੀਆ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News