ਕੌਣ ਸੀ ਉਹ... ਖ਼ੂਨ ਨਾਲ ਲਿਖਿਆ ਖ਼ਤ ਵੇਖ ਵਿਰਾਟ ਕੋਹਲੀ ਦੇ ਉੱਡ ਗਏ ਹੋਸ਼

Saturday, Apr 26, 2025 - 12:31 PM (IST)

ਕੌਣ ਸੀ ਉਹ... ਖ਼ੂਨ ਨਾਲ ਲਿਖਿਆ ਖ਼ਤ ਵੇਖ ਵਿਰਾਟ ਕੋਹਲੀ ਦੇ ਉੱਡ ਗਏ ਹੋਸ਼

ਸਪੋਰਟਸ ਡੈਸਕ- ਭਾਰਤ ਵਿੱਚ ਕ੍ਰਿਕਟ ਪ੍ਰਤੀ ਲੋਕਾਂ ਦੀ ਦੀਵਾਨਗੀ ਦੀ ਕੋਈ ਹੱਦ ਨਹੀਂ ਕਿਉਂਕਿ ਦੇਸ਼ ਵਿਚ ਇਸ ਖੇਡ ਦੇ ਹਰ ਕੋਨੇ-ਕੋਨੇ ਵਿੱਚ ਜੋਸ਼ੀਲੇ ਪ੍ਰਸ਼ੰਸਕ ਹਨ। ਦੇਸ਼ ਭਰ ਵਿੱਚ ਕ੍ਰਿਕਟਰਾਂ ਨੂੰ ਪਿਆਰ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਬਹੁਤੇ ਕ੍ਰਿਕਟਰਾਂ ਦੀ ਲੰਬੀ ਫੈਨ ਫਾਲੋਇੰਗ ਹੈ ਜੋ ਕਿ ਦੁਨੀਆ ਦੇ ਕਿਸੇ ਵੀ ਸੈਲੀਬ੍ਰਿਟੀ ਲਈ ਇਕ ਮਿਆਰ ਹੈ। 

ਇਹ ਵੀ ਪੜ੍ਹੋ : IPL ਫਿਕਸ ਹੈ? ਹੁਣ SRH vs MI ਮੈਚ 'ਤੇ ਵੀ ਲੱਗਾ ਫਿਕਸਿੰਗ ਦਾ ਦੋਸ਼, ਜਾਣੋ ਕਿਸ ਨੇ ਕੀ ਕਿਹਾ

ਇਹੋ ਇੱਕ ਕਾਰਨ ਹੈ ਕਿ ਭਾਰਤ ਵਿੱਚ ਇਸ ਖੇਡ ਨੂੰ 'ਧਰਮ' ਕਿਹਾ ਜਾਂਦਾ ਹੈ ਅਤੇ ਪ੍ਰਸ਼ੰਸਕਾਂ ਦੁਆਰਾ ਕ੍ਰਿਕਟਰਾਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਹੈ। ਕਈ ਵਾਰ, ਆਪਣੇ ਮਨਪਸੰਦ ਖਿਡਾਰੀਆਂ ਲਈ ਆਪਣਾ ਪਿਆਰ ਦਿਖਾਉਣ ਲਈ, ਪ੍ਰਸ਼ੰਸਕ ਹੱਦ ਪਾਰ ਕਰ ਜਾਂਦੇ ਹਨ ਹਨ ਅਤੇ ਬਹੁਤ ਵੱਡੇ ਕਦਮ ਚੁੱਕ ਲੈਂਦੇ ਹਨ।

ਇਹ ਵੀ ਪੜ੍ਹੋ : ਪਹਿਲਗਾਮ ਅੱਤਵਾਦੀ ਹਮਲੇ 'ਤੇ ਭੜਕਿਆ ਸਾਬਕਾ ਪਾਕਿ ਕ੍ਰਿਕਟਰ, PM ਸ਼ਾਹਬਾਜ਼ ਸ਼ਰੀਫ ਨੂੰ ਲਿਆ ਲੰਮੇਂ ਹੱਥੀਂ

ਵਿਰਾਟ ਕੋਹਲੀ ਨੇ ਇੱਕ ਇੰਟਰਵਿਊ ਦੌਰਾਨ ਅਜਿਹੀ ਘਟਨਾ ਦਾ ਖੁਲਾਸਾ ਕੀਤਾ ਜਿਸ ਵਿੱਚ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਲਈ ਖੂਨ ਨਾਲ ਇੱਕ ਪੱਤਰ ਲਿਖਿਆ। ਸਾਬਕਾ ਭਾਰਤੀ ਕਪਤਾਨ ਨੇ ਕਿਹਾ ਕਿ ਮੈਂ ਆਪਣੀ ਕਾਰ ਵਿਚ ਜਾ ਰਿਹਾ ਸੀ। ਕੁਝ ਸਾਈਨ ਕਰਨ ਲਈ ਮੈਂ ਆਪਣੀ ਕਾਰ ਦੀ ਖਿੜਕੀ ਦਾ ਸ਼ੀਸ਼ਾ ਹੇਠਾਂ ਕੀਤਾ। ਅਚਾਨਕ ਇੱਕ ਫੈਨ ਨੇ ਇਕ ਖ਼ਤ ਉਨ੍ਹਾਂ ਦੀ ਕਾਰ ਵੱਲ ਸੁੱਟ ਦਿੱਤਾ ਜਿਸ ਨੂੰ ਪ੍ਰਾਪਤ ਕਰਕੇ ਉਹ ਘਬਰਾ ਗਿਆ ਕਿਉਂਕਿ ਇਸ ਵਿੱਚ ਲਿਖਿਆ ਸੀ ਕਿ ਇਹ ਖ਼ਤ ਫੈਨ ਨੇ ਖੂਨ ਨਾਲ ਲਿਖਿਆ ਗਿਆ ਹੈ। ਮੈਨੂੰ ਲੱਗਿਆ ਕਿ ਇਹ ਬਹੁਤ ਜ਼ਿਆਦਾ ਹੈ ਅਤੇ ਅਜਿਹਾ ਕੁਝ ਨਹੀਂ ਹੈ। ਇਹ ਕਾਫ਼ੀ ਅਜੀਬ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tarsem Singh

Content Editor

Related News