ਵੈਸਟਇੰਡੀਜ਼ ਨੂੰ ਸੁਧਾਰ ਲਈ ਅਫਗਾਨਿਸਤਾਨ ਤੋਂ ਸਿੱਖਿਆ ਲੈਣੀ ਚਾਹੀਦੀ : ਰਿਚਰਡਸ
Monday, Mar 03, 2025 - 04:11 PM (IST)

ਮੁੰਬਈ– ਚੈਂਪੀਅਨਜ਼ ਟਰਾਫੀ ਵਿਚ ਵੈਸਟਇੰਡੀਜ਼ ਦੀ ਗੈਰ-ਹਾਜ਼ਰੀ ਤੋਂ ਨਿਰਾਸ਼ ਤੇ ਦੁਖੀ ਸਾਬਕਾ ਮਹਾਨ ਖਿਡਾਰੀ ਸਰ ਵਿਵੀਅਨ ਰਿਚਰਡਸ ਚਾਹੁੰਦਾ ਹੈ ਕਿ ਕੈਰੇਬੀਆਈ ਟੀਮ ਖੁਦ ਨੂੰ ਵਿਸ਼ਵ ਕ੍ਰਿਕਟ ਵਿਚ ਇਕ ਤਾਕਤ ਦੇ ਰੂਪ ਵਿਚ ਫਿਰ ਤੋਂ ਸਥਾਪਤ ਕਰਨ ਲਈ ਅਫਗਾਨਿਸਤਾਨ ਤੋਂ ਸਿੱਖਿਆ ਲਵੇ।
ਵੈਸਟਇੰਡੀਜ਼ ਤੇ ਸ਼੍ਰੀਲੰਕਾ ਦੋ ਅਜਿਹੀਆਂ ਟੀਮਾਂ ਹਨ ਜਿਹੜੀਆਂ ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤ ਚੁੱਕੀਆਂ ਹਨ ਪਰ ਪਾਕਿਸਤਾਨ ਤੇ ਦੁਬਈ ਵਿਚ ਖੇਡੇ ਜਾ ਰਹੇ 8 ਟੀਮਾਂ ਦੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਦੇ ਮੌਜੂਦਾ ਸੈਸ਼ਨ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ।
‘ਇੰਟਰਨੈਸ਼ਨਲ ਮਾਸਟਰਜ਼ ਲੀਗ’ ਦੀ ਸੰਚਾਲਨ ਕਮੇਟੀ ਦੇ ਮੈਂਬਰ ਰਿਚਰਡਸ ਨੇ ਕਿਹਾ,‘‘ਮੈਂ ਸਿਰਫ ਉਮੀਦ ਕਰ ਰਿਹਾ ਹਾਂ ਕਿ ਮੇਰੀ ਵੈਸਟਇੰਡੀਜ਼ ਟੀਮ ਇਨ੍ਹਾਂ ਲੋਕਾਂ (ਅਫਗਾਨਿਸਤਾਨ) ਦੀ ‘ਕਿਤਾਬ’ ਤੋਂ ਸਿੱਖਿਆ ਲੈ ਸਕਦੀ ਹੈ ਕਿਉਂਕਿ ਅਫਗਾਨਿਸਤਾਨ ਦੇ ਖਿਡਾਰੀਆਂ ਨੇ ਖੇਡ ਵਿਚ ਜਨੂੰਨ ਤੇ ਊਰਜਾ ਭਰ ਦਿੱਤੀ ਹੈ।’’