ਇਕ ਟੀਮ ਦੇ ਰੂਪ ’ਚ ਅਸੀਂ ਚੰਗਾ ਨਹੀਂ ਖੇਡੇ : ਰਹਾਨੇ

Tuesday, May 27, 2025 - 10:34 AM (IST)

ਇਕ ਟੀਮ ਦੇ ਰੂਪ ’ਚ ਅਸੀਂ ਚੰਗਾ ਨਹੀਂ ਖੇਡੇ : ਰਹਾਨੇ

ਨਵੀਂ ਦਿੱਲੀ– ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਅਜਿੰਕਯ ਰਹਾਨੇ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਐਤਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਵੱਡੀ ਹਾਰ ਦੇ ਨਾਲ ਆਪਣੀ ਮੁਹਿੰਮ ਦਾ ਅੰਤ ਕਰਨ ਤੋਂ ਬਾਅਦ ਕਿਹਾ ਕਿ ਉਸਦੀ ਸਾਬਕਾ ਚੈਂਪੀਅਨ ਟੀਮ ਮੌਜੂਦਾ ਸੈਸ਼ਨ ਵਿਚ ਇਕ ਇਕਾਈ ਦੇ ਰੂਪ ਵਿਚ ਚੰਗਾ ਖੇਡਣ ਵਿਚ ਅਸਫਲ ਰਹੀ। ਪਲੇਅ ਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਏ ਮੁਕਾਬਲੇ ਨੂੰ 110 ਦੌੜਾਂ ਨਾਲ ਜਿੱਤ ਕੇ ਸਾਬਕਾ ਉਪ ਜੇਤੂ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 14 ਮੈਚਾਂ ਵਿਚੋਂ 13 ਅੰਕਾਂ ਨਾਲ 6ਵੇਂ ਸਥਾਨ ’ਤੇ ਪਹੁੰਚ ਗਈ ਹੈ। ਕੋਲਕਾਤਾ ਦੀ ਟੀਮ 14 ਮੈਚਾਂ ਵਿਚੋਂ 12 ਅੰਕਾਂ ਨਾਲ 8ਵੇਂ ਸਥਾਨ ’ਤੇ ਹੈ।

ਰਹਾਨੇ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੌਜੂਦਾ ਸੈਸ਼ਨ ਸਾਡੇ ਲਈ ਉਤਾਰ-ਚੜਾਅ ਭਰਿਆ ਰਿਹਾ। ਸਾਡੇ ਕੋਲ ਮੌਕੇ ਸਨ ਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਨ੍ਹਾਂ ਮੁਕਾਬਲਿਆਂ ਦੌਰਾਨ ਇਕ ਇਕਾਈ ਦੇ ਰੂਪ ਵਿਚ ਅਸੀਂ ਚੰਗਾ ਨਹੀਂ ਖੇਡੇ।’’

ਉਸ ਨੇ ਕਿਹਾ, ‘‘ਇਹ ਰੂਪ ਅਜਿਹਾ ਹੀ ਹੈ, ਤੁਸੀਂ ਜਾਣਦੇ ਹੋ। ਜੇਕਰ ਤੁਸੀਂ ਨੇੜਲੇ ਮੈਚ ਜਿੱਤਦੇ ਹੋ ਤਾਂ ਉਹ ਫਰਕ ਪੈਦਾ ਕਰਦੇ ਹਨ। ਕਿੰਗਜ਼ ਇਲੈਵਨ ਪੰਜਾਬ ਦਾ ਮੈਚ, ਲਖਨਊ ਸੁਪਰ ਜਾਇੰਟਸ ਵਿਰੁੱਧ ਮੈਚ ਤੇ ਚੇਨਈ ਸੁਪਰ ਕਿੰਗਜ਼ ਦਾ ਮੈਚ, ਮੈਨੂੰ ਲੱਗਦਾ ਹੈ ਕਿ ਉਹ ਦੋ-ਤਿੰਨ ਮੈਚ ਥੋੜ੍ਹੇ ਵੱਖਰੇ ਹੋ ਸਕਦੇ ਸਨ।’’


author

Tarsem Singh

Content Editor

Related News