WC 2003 : ਸਚਿਨ ਦਾ ਵਿਕਟ ਲੈਣ ਦਾ ਦੁੱਖ ਹੈ : ਸ਼ੋਏਬ

05/17/2020 11:59:07 PM

ਨਵੀਂ ਦਿੱਲੀ— ਸਾਲ 2003 ਤੇ ਦੱਖਣੀ ਅਫਰੀਕਾ 'ਚ ਖੇਡਿਆ ਗਿਆ ਵਿਸ਼ਵ ਕੱਪ, ਜਿਸ 'ਚ ਸੌਰਵ ਗਾਂਗੁਲੀ ਦੀ ਕਪਤਾਨੀ 'ਚ ਭਾਰਤੀ ਟੀਮ ਸਫਲਤਾ ਦੀ ਨਵੀਂ ਕਹਾਣੀ ਲਿਖ ਰਹੀ ਸੀ। ਇਸ ਟੂਰਨਾਮੈਂਟ 'ਚ ਭਾਰਤ-ਪਾਕਿਸਤਾਨ ਦਾ ਉਹ ਦਿਲਚਸਪ ਮੁਕਾਬਲਾ ਭਾਵੇਂ ਕਿਸੇ ਨੂੰ ਯਾਦ ਨਹੀਂ ਹੋਵੇਗਾ। ਜਿਸ 'ਚ ਦੇ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਪਾਕਿਸਤਾਨੀ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ ਸੀ। ਇਸ ਮੈਚ 'ਚ ਸਚਿਨ ਤੇਂਦੁਲਕਰ ਸਿਰਫ 2 ਦੌੜਾਂ ਨਾਲ ਆਪਣਾ ਸੈਂਕੜਾ ਲਗਾਉਣਾ ਤੋਂ ਖੁੰਝ ਗਏ ਸੀ ਤੇ ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਸ਼ੋਏਬ ਅਖਤਰ ਨੇ ਉਸਦਾ ਵਿਕਟ ਲਿਆ ਸੀ। ਇਸ ਮੈਚ 'ਚ ਅਖਤਰ ਨੂੰ ਸਿਰਫ ਇਹੀ ਵਿਕਟ ਮਿਲਿਆ ਸੀ ਪਰ ਰਾਵਲਪਿੰਡੀ ਇਸ ਵਿਕਟ ਤੋਂ ਅੱਜ ਵੀ ਖੁਸ਼ ਨਹੀਂ ਹੈ।

PunjabKesari

ਦਰਅਸਲ ਪਾਕਿਸਤਾਨ ਨੇ ਇਸ ਮੈਚ 'ਚ ਭਾਰਤ ਦੇ ਸਾਹਮਣੇ 274 ਦੌੜਾਂ ਦੀ ਚੁਣੌਤੀ ਰੱਖੀ ਸੀ। ਭਾਰਤ ਦੇ ਲਈ ਇਹ ਟੀਚਾ ਇੰਨਾ ਆਸਾਨ ਵੀਂ ਨਹੀਂ ਦਿਖ ਰਿਹਾ ਸੀ ਕਿਉਂਕਿ ਉਸ ਸਮੇਂ ਪਾਕਿਸਤਾਨ ਦੀ ਗੇਂਦਬਾਜ਼ੀ ਅਟੈਕ ਬਹੁਤ ਸ਼ਾਨਦਾਰ ਸੀ ਪਰ ਸਚਿਨ ਤੇਂਦੁਲਕਰ ਨੇ ਵਰਿੰਦਰ ਸਹਿਵਾਗ ਦੇ ਨਾਲ ਮਿਲ ਕੇ ਪਾਰੀ ਦੀ ਪਹਿਲੀ ਗੇਂਦ ਤੋਂ ਆਪਣਾ ਹਮਲਾਵਰ ਅੰਦਾਜ਼ ਦਿਖਾਇਆ ਤੇ ਫਿਰ ਦੇਖਣ ਵਾਲੇ ਦੇਖਦੇ ਹੀ ਰਹਿ ਗਏ। ਸ਼ੋਏਬ ਸੋਸ਼ਲ ਮੀਡੀਆ ਵੈੱਬਸਾਈਟ 'ਤੇ ਆਪਣੇ ਫੈਂਸ ਨਾਲ ਲਾਈਵ ਚੈਟ ਸੈਸ਼ਨ ਕਰ ਰਹੇ ਸਨ। ਸ਼ੋਏਬ ਨੇ ਕਿਹਾ ਕਿ ਸਚਿਨ ਦਾ ਉਹ ਵਿਕਟ ਲੈਣ ਦੀ ਖੁਸ਼ੀ ਨਹੀਂ ਹੈ। ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਸਚਿਨ ਦਾ ਉਹ ਵਿਕਟ ਮੇਰੇ ਲਈ ਦੁਖਦਾਈ ਸ਼ਰਣ ਸੀ। ਮੈਂ ਬਹੁਤ ਦੁਖੀ ਸੀ ਕਿਉਂਕਿ ਸਚਿਨ 98 ਦੌੜਾਂ 'ਤੇ ਆਊਟ ਹੋ ਗਏ। ਅਖਤਰ ਨੇ ਕਿਹਾ ਕਿ ਇਹ ਸਚਿਨ ਦੀ ਸਪੈਸ਼ਲ ਪਾਰੀ ਸੀ ਤੇ ਉਸ ਨੂੰ ਸੈਂਕੜਾ ਪੂਰਾ ਕਰਨਾ ਚਾਹੀਦਾ ਸੀ। ਮੈਂ ਚਾਹੁੰਦਾ ਸੀ ਕਿ ਉਹ ਸੈਂਕੜਾ ਲਗਾਉਣ। ਮੈਂ ਉਸ ਬਾਊਂਸਰ 'ਤੇ ਵੀ ਛੱਕਾ ਦੇਖਣਾ ਚਾਹੁੰਦਾ ਸੀ, ਜਿਸ ਨੂੰ ਇਸ ਪਾਰੀ ਦੇ ਸ਼ੁਰੂ 'ਚ ਉਨ੍ਹਾਂ ਨੇ ਮੈਨੂੰ ਮਾਰਿਆ ਸੀ। ਇਸ ਮੈਚ 'ਚ ਅਖਤਰ ਨੇ 10 ਓਵਰ 'ਚ 72 ਦੌੜਾਂ ਦਿੱਤੀਆਂ ਤੇ 1 ਵਿਕਟ ਹਾਸਲ ਕੀਤੀ। ਸਚਿਨ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਪਾਕਿਸਤਾਨ 'ਤੇ 4 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।

PunjabKesari


Gurdeep Singh

Content Editor

Related News