ਵਾਵਰਿੰਕਾ ਨੇ ਯੂਨਾਈਟਿਡ ਕੱਪ ’ਚ ਜਿੱਤ ਦੇ ਨਾਲ ਆਪਣੇ ਵਿਦਾਈ ਸਾਲ ਦੀ ਸ਼ੁਰੂਆਤ ਕੀਤੀ
Sunday, Jan 04, 2026 - 01:16 PM (IST)
ਪਰਥ– ਇਸ ਸੈਸ਼ਨ ਤੋਂ ਬਾਅਦ ਸੰਨਿਆਸ ਲੈਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਸਟੇਨ ਵਾਵਰਿੰਕਾ ਨੇ 40 ਸਾਲ ਦੀ ਉਮਰ ਵਿਚ ਵੀ ਆਪਣੇ ਦਮਖਮ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਯੂਨਾਈਟਿਡ ਕੱਪ ਟੈਨਿਸ ਟੂਰਨਾਮੈਂਟ ਵਿਚ ਜਿੱਤ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ।
3 ਵਾਰ ਦੇ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਵਾਵਰਿੰਕਾ ਨੇ ਫਰਾਂਸ ਦੇ ਆਰਥਰ ਰਿੰਡਰਕਨੇਚ ਨੂੰ 5-7, 7-6 (5), 7-6(5) ਨਾਲ ਹਰਾਇਆ। ਰਿੰਡਰਕਨੇਚ ਦੀ ਵਿਸ਼ਵ ਰੈਂਕਿੰਗ 29 ਜਦਕਿ ਵਾਵਰਿੰਕਾ ਦੀ 157 ਹੈ। ਇਹ ਮੈਚ ਤਿੰਨ ਘੰਟੇ 16 ਮਿੰਟ ਤੱਕ ਚੱਲਿਆ। ਵਾਵਰਿੰਕਾ ਨੇ ਦਸੰਬਰ ਵਿਚ ਅੈਲਾਨ ਕੀਤਾ ਸੀ ਕਿ ਇਹ ਸਾਲ ਏ. ਟੀ. ਪੀ. ਟੂਰ ’ਤੇ ਉਸਦਾ ਅਾਖਰੀ ਸਾਲ ਹੋਵੇਗਾ।
ਸਵਿਟਜ਼ਰਲੈਂਡ ਦੀ ਉਸਦੀ ਸਾਥੀ ਖਿਡਾਰਨ ਬੇਲਿੰਡਾ ਬੇਨਸਿਸਚ ਨੇ ਇਸ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਇਸ ਤੋਂ ਪਹਿਲਾਂ ਫਰਾਂਸ ਦੀ ਲਿਓਲੀਆ ਜੀਨਜੇਨ ਨੂੰ 6-2, 64 ਨਾਲ ਹਰਾਇਆ ਸੀ। ਇਸ ਤਰ੍ਹਾਂ ਨਾਲ ਸਵਿਸ ਟੀਮ ਨੂੰ 2-0 ਨਾਲ ਅਜੇਤੂ ਬੜ੍ਹਤ ਮਿਲ ਗਈ।
