ਦਿੱਲੀ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਬੋਲੇ ਵਾਰਨਰ
Friday, May 13, 2016 - 11:32 AM (IST)

ਹੈਦਰਾਬਾਦ—ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਆਈ. ਪੀ. ਐਲ. ''ਚ ਦਿੱਲੀ ਡੇਅਰਡੇਵਿਲਸ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਬੱਲੇਬਾਜ਼ ਆਪਣੀ ਜ਼ਿੰਮੇਦਾਰੀ ਨਹੀਂ ਨਿਭਾ ਸਕੇ। ਹੈਦਰਾਬਾਦ ਨੇ ਬੁੱਧਵਾਰ ਨੂੰ ਖੇਡੇ ਗਏ ਇਸ ਮੈਚ ''ਚ 8 ਵਿਕਟਾਂ ''ਤੇ 146 ਦੌੜਾਂ ਬਣਾਈਆਂ ਸਨ ਜਿਸ ਨੂੰ ਦਿੱਲੀ ਨੇ 11 ਗੇਂਦ ਪਹਿਲਾਂ ਰਹਿੰਦੇ 3 ਵਿਕਟਾਂ ਖੋਹ ਕੇ ਹਾਸਲ ਕਰ ਲਈਆਂ। ਹੈਦਰਾਬਾਦ ਨੂੰ ਟੂਰਨਾਮੈਂਟ ''ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਵਾਰਨਰ ਨੇ ਇਸ ਮੈਚ ''ਚ 30 ਗੇਂਦਾਂ ''ਚ 6 ਚੌਕੇ ਅਤੇ 6 ਛੱਕਿਆਂ ਦੇ ਮਦਦ ਨਾਲ ਆਪਣੀ ਟੀਮ ਵਲੋਂ ਸਾਰੀਆਂ 46 ਦੌੜਾਂ ਬਣਾਈਆਂ। ਵਾਰਨਰ ਨੇ ਕਿਹਾ ਕਿ ਅਸੀਂ 20-30 ਦੌੜਾਂ ਪਿੱਛੇ ਰਹਿ ਗਏ। ਗੇਂਦਬਾਜ਼ਾਂ ਨੇ ਆਪਣੀ ਚੰਗੀ ਗੇਂਦਬਾਜ਼ੀ ਕੀਤੀ ਪਰ ਸਾਡੇ ਬੱਲੇਬਾਜ਼ਾਂ ਨੇ ਅੱਜ ਜ਼ਿੰਮੇਦਾਰੀ ਨਹੀਂ ਨਿਭਾਈ। ਜੇਕਰ ਅਸੀਂ ਥੋੜ੍ਹਾ ਜਿਹਾ ਪਿਛੜਦੇ ਤਾਂ ਅਸੀਂ 8 ਗੇਂਦਾਂ ਲਈ ਹਰ ਸਮੇਂ ਪਿੱਛੇ ਹੋ ਜਾਂਦੇ।