ਕੋਹਲੀ ਦੀ ਖਰਾਬ ਲੈਅ ਅਤੇ ਬਾਡੀ ਲੈਂਗਵੇਜ ’ਤੇ ਲਕਸ਼ਮਨ ਨੇ ਦਿੱਤਾ ਵੱਡਾ ਬਿਆਨ

03/01/2020 2:30:07 PM

ਸਪੋਰਟਸ ਡੈਸਕ— ਭਾਰਤ ਨੇ ਨਿਊਜ਼ੀਲੈਂਡ ਖਿਲਾਫ ਦੂਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਸਟੰਪ ਹੋਣ ਤਕ ਆਪਣੀ ਦੂਜੀ ਪਾਰੀ ’ਚ 6 ਵਿਕਟਾਂ ’ਤੇ 90 ਦੌੜਾਂ ਬਣਾਈਆਂ। ਪਹਿਲੀ ਪਾਰੀ ’ਚ 7 ਦੌੜਾਂ ਦੀ ਬੜ੍ਹਤ ਹਾਸਲ ਕਰਨ ਵਾਲੇ ਭਾਰਤ ਦੀ ਕੁਲ ਬੜ੍ਹਤ 97 ਦੌੜਾਂ ਦੀ ਹੋ ਗਈ ਹੈ। ਦਿਨ ਦੀ ਖੇਡ ਖਤਮ ਹੋਣ ਤਕ ਹਨੁਮਾ ਵਿਹਾਰੀ ਪੰਜ ਅਤੇ ਰਿਸ਼ਭ ਪੰਤ ਇਕ ਦੌੜ ਬਣਾ ਕੇ ਖੇਡ ਰਹੇ ਸਨ। ਅਜਿਹੇ ’ਚ ਟੀਮ ਇੰਡੀਆ ਦੇ ਸਾਬਕਾ ਖਿਡਾਰੀ ਵੀ. ਵੀ. ਐੱਸ. ਲਕਸ਼ਮਨ ਨੇ ਵਿਰਾਟ ਕੋਹਲੀ ਦੀ ਬਾਡੀ ਲੈਂਗਵੇਜ ’ਤੇ ਖੁੱਲ੍ਹ ਕੇ ਗੱਲ ਕੀਤੀ।

PunjabKesariਦਰਅਸਲ, ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਲਕਸ਼ਮਨ ਨੇ ਕਿਹਾ, ਇਸ ਦੌਰੇ ’ਤੇ ਵਿਰਾਟ ਦੀ ਬਾਡੀ ਲੈਂਗਵੇਜ ਨੂੰ ਦੇਖਿਆ ਜਾ ਰਿਹਾ ਸੀ। ਅਜੇ ਤਕ ਉਨ੍ਹਾਂ ਨੇ ਸਕੋਰ ਨਾਲ ਪ੍ਰਭਾਵਿਤ ਨਹੀਂ ਕੀਤਾ ਹੈ। ਇਕ ਟੀਮ ਦੇ ਤੌਰ ’ਤੇ ਜੇਕਰ ਤੁਸੀਂ ਟੈਸਟ ਮੈਚ ਅਤੇ ਵਨ-ਡੇ ਸੀਰੀਜ਼ ਨੂੰ ਹਾਰ ਜਾਂਦੇ ਹੋ ਤਾਂ ਇਕ ਕਪਤਾਨ ਦੀ ਬਾਡੀ ਲੈਂਗਵੇਜ ਅਤੇ ਆਤਮਵਿਸ਼ਵਾਸ ’ਤੇ ਫਰਕ ਪੈਂਦਾ ਹੈ। ਪਰ ਵਿਰਾਟ ਕੋਹਲੀ ਦੇ ਨਾਲ ਤੁਸੀਂ ਅਜਿਹਾ ਕੁਝ ਨਹੀਂ ਦੇਖਦੇ। ਹਰ ਖਿਡਾਰੀ ਦੀ ਬਾਡੀ ਲੈਂਗਵੇਜ ਦੇਖੀ ਜਾਣੀ ਚਾਹੀਦੀ ਹੈ।

PunjabKesariਜ਼ਿਕਰਯੋਗ ਹੈ ਕਿ ਰਨ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਿਊਜ਼ੀਲੈਂਡ ਦੇ ਦੌਰੇ ’ਤੇ ਬੱਲੇ ਤੋਂ ਬੁਰੀ ਤਰ੍ਹਾਂ ਨਾਲ ਫੇਲ ਹੋ ਗਏ ਹਨ। ਕੋਹਲੀ ਇੱਥੇ ਖੇਡੀਆਂ ਗਈਆਂ 11 ਪਾਰੀਆਂ ’ਚੋਂ ਸਿਰਫ 3 ਵਾਰ 20 ਦੌੜਾਂ ਦਾ ਅੰਕੜਾ ਪਾਰ ਕਰ ਸਕੇ ਹਨ। ਇਸ ਤੋਂ ਬਾਅਦ ਹੁਣ ਇਸ ਦਿੱਗਜ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।


Tarsem Singh

Content Editor

Related News