ਵਿਰਾਟ ਦਾ ਤਲਾਕ! ਕੋਹਲੀ ਦੀ ਪੋਸਟ ਨੇ ਭੰਬਲਭੂਸੇ 'ਚ ਪਾਏ ਪ੍ਰਸ਼ੰਸਕ

Wednesday, Nov 20, 2024 - 03:08 PM (IST)

ਵਿਰਾਟ ਦਾ ਤਲਾਕ! ਕੋਹਲੀ ਦੀ ਪੋਸਟ ਨੇ ਭੰਬਲਭੂਸੇ 'ਚ ਪਾਏ ਪ੍ਰਸ਼ੰਸਕ

ਸਪੋਰਟਸ ਡੈਸਕ- ਏ ਆਰ ਰਹਿਮਾਨ ਦੇ ਤਲਾਕ ਤੋਂ ਬਾਅਦ ਵਿਰਾਟ ਕੋਹਲੀ ਦੀ ਇੱਕ ਪੋਸਟ ਨੇ ਲੋਕਾਂ ਨੂੰ ਡਰਾ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਸ਼ੇਅਰ ਕੀਤਾ ਕਿ ਲੋਕਾਂ ਨੂੰ ਅਚਾਨਕ ਲੱਗਾ ਕਿ ਉਹ ਅਨੁਸ਼ਕਾ ਸ਼ਰਮਾ ਤੋਂ ਤਲਾਕ ਲੈ ਰਹੇ ਹਨ। ਦਰਅਸਲ ਵਿਰਾਟ ਕੋਹਲੀ ਦੀ ਪੋਸਟ ਤੋਂ ਫੈਨਜ਼ ਨੂੰ ਉਨ੍ਹਾਂ ਦੇ ਅਨੁਸ਼ਕਾ ਸ਼ਰਮਾ ਨਾਲੋਂ ਤਲਾਕ ਤੋਂ ਲੈ ਕੇ ਕ੍ਰਿਕਟ ਤੋਂ ਸੰਨਿਆਸ ਤਕ ਦਾ ਭੁਲੇਖਾ ਪੈ ਗਿਆ। ਬਹੁਤ ਸਾਰੇ ਲੋਕ ਇਸ ਕਿਸਮ ਦੇ ਫਾਰਮੈਟ ਵਿੱਚ ਪੋਸਟ ਕਰਨਾ ਬੰਦ ਕਰਨ ਲਈ ਲਿਖ ਰਹੇ ਹਨ।  ਕਾਫੀ ਦੇਰ ਤਕ ਸਮਝ ਆਉਂਦਾ ਕਿ ਵਿਰਾਟ ਨੇ ਕਿਸ ਬਾਰੇ ਲਿਖਿਆ ਹੈ। ਕੁਝ ਲੋਕਾਂ ਨੂੰ ਇਹ ਵੀ ਲੱਗਾ ਕਿ ਇਹ ਉਸ ਦੀ ਰਿਟਾਇਰਮੈਂਟ ਦਾ ਐਲਾਨ ਹੋ ਸਕਦਾ ਹੈ। ਹਾਲਾਂਕਿ ਇਸ ਪੋਸਟ ਦਾ ਵਿਸ਼ਾ ਵੀ ਦਿਲ ਨੂੰ ਛੂਹਣ ਵਾਲਾ ਹੈ।

ਵਿਰਾਟ ਦੀ ਪੋਸਟ ਤੋਂ ਲੱਗਾ ਝਟਕਾ

ਵਿਰਾਟ ਕੋਹਲੀ ਨੇ ਇਕ ਬ੍ਰੈਂਡ ਐਂਡੋਰਸਮੈਂਟ ਨੂੰ ਇਸ ਤਰ੍ਹਾਂ ਪੋਸਟ ਕੀਤਾ ਕਿ ਉਨ੍ਹਾਂ ਦੇ ਪ੍ਰਸ਼ੰਸਕ ਕੁਝ ਸਕਿੰਟਾਂ ਲਈ ਦੰਗ ਰਹਿ ਗਏ। ਇਹ ਪੋਸਟ ਫੈਸ਼ਨ ਬ੍ਰਾਂਡ Wrogn ਲਈ ਸੀ। ਵਿਰਾਟ ਦੀ ਪੋਸਟ ਵਾਈਟ ਬੈਕਗ੍ਰਾਊਂਡ ਫਾਰਮੈਟ 'ਚ ਹੈ। ਇਸ ਵਿਚ ਲਿਖਿਆ ਹੈ, 'ਪਿੱਛੇ ਮੁੜ ਕੇ ਦੇਖਾਂ ਤਾਂ ਅਸੀਂ ਹਮੇਸ਼ਾ ਵੱਖਰੇ ਰਹੇ ਹਾਂ। ਲੋਕ ਸਾਨੂੰ ਕਿਸੇ ਵੀ ਬਕਸੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਅਸੀਂ ਨਹੀਂ ਹੋਏ। ਦੋ ਮਿਸਫਿਟ ਲੋਕ ਇਕ ਦੂਜੇ ਨੂੰ ਜੱਚ  ਗਏ। ਅਸੀਂ ਸਮੇਂ ਦੇ ਨਾਲ ਬਦਲੇ ਪਰ ਹਮੇਸ਼ਾ ਆਪਣੇ ਤਰੀਕੇ ਨਾਲ ਕੰਮ ਕੀਤਾ। ਸੱਚਮੁੱਚ? ਸਾਨੂੰ ਕੋਈ ਪਰਵਾਹ ਨਹੀਂ ਸੀ। ਅਸੀਂ ਇਹ ਪਤਾ ਲਗਾਉਣ ਵਿੱਚ ਰੁੱਝੇ ਹੋਏ ਹਾਂ ਕਿ ਅਸੀਂ ਕੌਣ ਹਾਂ। ਦਸ ਸਾਲਾਂ ਦੇ ਉਤਰਾਅ-ਚੜ੍ਹਾਅ ਅਤੇ ਮਹਾਂਮਾਰੀ ਵੀ ਸਾਨੂੰ ਹਿਲਾ ਨਹੀਂ ਸਕੀ। ਜੇਕਰ ਕਿਸੇ ਨੇ ਸਾਨੂੰ ਵੱਖਰਾ ਮਹਿਸੂਸ ਕਰਵਾਇਆ, ਤਾਂ ਇਹ ਸਾਡੀ ਤਾਕਤ ਸੀ। ਤਾਂ ਸਾਡੇ ਦਸ ਸਾਲ ਚੀਜ਼ਾਂ ਨੂੰ ਆਪਣੀ ਤਰ੍ਹਾਂ ਨਾਲ ਕਰਨ ਦੇ - The Wrogn way.ਅੱਗੇ ਆਉਣ ਵਾਲੇ ਦਸ ਸਾਲਾਂ ਤਕ ਸਹੀ ਤਰ੍ਹਾਂ ਦੇ ਮਰਦ ਲਈ Wrogn.'

ਲੋਕਾਂ ਦੀਆਂ ਵਧੀਆਂ ਧੜਕਨਾਂ

ਵਿਰਾਟ ਦੀ ਇਸ ਪੋਸਟ 'ਤੇ ਕਈ ਕਮੈਂਟਸ ਹੋ ਰਹੇ ਹਨ। ਇੱਕ ਨੇ ਲਿਖਿਆ ਹੈ, ਹੈਪੀ ਰਿਟਾਇਰਮੈਂਟ ਅੰਨਾ। ਦੂਜੇ ਨੇ ਲਿਖਿਆ, ਕੀ ਤੁਸੀਂ ਰਿਟਾਇਰ ਹੋ ਗਏ ਹੋ? ਇੱਕ ਹੋਰ ਟਿੱਪਣੀ, ਮਿੰਨੀ ਹਾਰਟ ਅਟੈਕ। ਇੱਕ ਟਿੱਪਣੀ ਹੈ, ਮੈਂ ਸੋਚਿਆ ਕਿ ਉਹ ਕੋਈ ਏਆਰ ਰਹਿਮਾਨ ਟਾਈਪ ਸੀ। ਇਕ ਫਾਲੋਅਰ ਨੇ ਲਿਖਿਆ, ਅਜਿਹਾ ਫਾਰਮੈਟ ਕਿਉਂ ਹੈ ਜਿਸ 'ਤੇ ਲੋਕ ਤਲਾਕ ਦਾ ਐਲਾਨ ਕਰਦੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, ਮੈਂ ਤੁਹਾਨੂੰ ਬਹੁਤ ਮਾਰਾਂਗੀ, ਇਸ ਫਾਰਮੈਟ ਦੀ ਵਰਤੋਂ ਬੰਦ ਕਰੋ। ਵਿਰਾਟ ਦੀ ਪੋਸਟ 'ਤੇ ਕਈ ਲੋਕਾਂ ਨੇ ਲਿਖਿਆ ਹੈ ਕਿ ਅਜਿਹੇ ਫਾਰਮੈਟ ਦੀ ਵਰਤੋਂ ਨਾ ਕਰੋ। ਇੱਕ ਨੇ ਲਿਖਿਆ ਹੈ, ਮੈਂ 5 ਵੱਖ-ਵੱਖ ਸਿਨੈਰੀਓ ਬਾਰੇ ਸੋਚਿਆ, ਭਰਾਵਾ ਨਾਰਮਲ ਪੋਸਟ ਕਰ ਦਿਆ ਕਰੋ। 


author

Tarsem Singh

Content Editor

Related News