ਵਿਰਾਟ ਕੋਹਲੀ ਬਿਨਾ ਦਰਸ਼ਕਾਂ ਦੇ ਖੇਡਣਗੇ 100ਵਾਂ ਟੈਸਟ, ਮੋਹਾਲੀ ''ਚ ਹੋਵੇਗਾ ਮੈਚ

Saturday, Feb 26, 2022 - 05:08 PM (IST)

ਵਿਰਾਟ ਕੋਹਲੀ ਬਿਨਾ ਦਰਸ਼ਕਾਂ ਦੇ ਖੇਡਣਗੇ 100ਵਾਂ ਟੈਸਟ, ਮੋਹਾਲੀ ''ਚ ਹੋਵੇਗਾ ਮੈਚ

ਨਵੀਂ ਦਿੱਲੀ- ਸ਼੍ਰੀਲੰਕਾ ਖ਼ਿਲਾਫ਼ 4 ਮਾਰਚ ਤੋਂ ਮੋਹਾਲੀ ਦੇ ਪੀ. ਸੀ. ਏ. ਆਈ. ਐੱਸ. ਬਿੰਦਰਾ ਸਟੇਡੀਅਮ 'ਚ ਟੈਸਟ ਮੈਚ ਖੇਡਿਆ ਜਾਵੇਗਾ ਜੋ ਕਿ ਵਿਰਾਟ ਕੋਹਲੀ ਦਾ 100ਵਾਂ ਟੈਸਟ ਮੈਚ ਹੈ। ਹਾਲਾਂਕਿ ਬਹੁਤ ਸਾਰੇ ਲੋਕ ਤੇ ਖ਼ੁਦ ਕੋਹਲੀ ਵੀ ਚਾਹੁੰਦੇ ਹਨ ਕਿ ਇਸ ਮੈਚ 'ਚ ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਇਜਾਜ਼ਤ ਮਿਲੇ ਪਰ ਕੋਹਲੀ ਦਾ 100ਵਾਂ ਟੈਸਟ ਬੰਦ ਦਰਵਾਜ਼ਿਆਂ ਦੇ ਪਿੱਛੇ ਦਰਸ਼ਕਾਂ ਦੇ ਬਿਨਾ ਆਯੋਜਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪ੍ਰੋ ਹਾਕੀ ਲੀਗ 'ਚ ਸਪੇਨ ਦੇ ਖ਼ਿਲਾਫ ਟੀਮ 'ਚ ਸ਼ਾਮਲ ਜਲੰਧਰ ਦੇ ਸੁਖਜੀਤ ਕਰਨਗੇ ਪਿਤਾ ਦਾ ਸੁਫ਼ਨਾ ਸਾਕਾਰ

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੀ. ਈ. ਓ. ਦੀਪਕ ਸ਼ਰਮਾ ਨੇ ਕਿਹਾ, 'ਭਾਰਤ ਤੇ ਸ਼੍ਰੀਲੰਕਾ ਦਰਮਿਆਨ ਪਹਿਲਾ ਟੈਸਟ ਬਿਨਾ ਦਰਸ਼ਕਾਂ ਦੇ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡਿਆ ਜਾਵੇਗਾ। ਭਾਰਤ ਤੇ ਸ਼੍ਰੀਲੰਕਾ ਦਰਮਿਆਨ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ 'ਚ ਖੇਡੇਗਾ। ਦੂਜਾ ਟੈਸਟ ਮੈਚ ਬੈਂਗਲੁਰੂ ਦੇ ਐੱਨ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਲਿਏਂਡਰ ਪੇਸ 'ਤੇ ਘਰੇਲੂ ਹਿੰਸਾ ਦੇ ਦੋਸ਼ ਸਾਬਤ, ਸਾਬਕਾ ਪ੍ਰੇਮਿਕਾ ਰੀਆ ਪਿੱਲਈ ਨੇ ਦਿੱਤੀ ਸੀ ਸ਼ਿਕਾਇਤ

ਵਿਰਾਟ ਕੋਹਲੀ ਟੈਸਟ ਮੈਚਾਂ 'ਚ ਪਹਿਲੀ ਵਾਰ ਭਾਰਤ ਦੀ ਅਗਵਾਈ ਕਰ ਰਹੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਆਪਣਾ 100ਵਾਂ ਟੈਸਟ ਮੈਚ ਖੇਡਣਗੇ। ਕੋਹਲੀ ਨੇ 99 ਟੈਸਟ 'ਚ 50.39 ਦੀ ਔਸਤ ਨਾਲ 7962 ਦੌੜਾਂ ਬਣਾਈਆਂ ਹਨ, ਜਿਸ 'ਚ 27 ਸੈਂਕੜੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕੋਹਲੀ ਨੇ ਪਿਛਲ਼ੇ ਸਾਲ ਟੀ-20 ਵਿਸ਼ਵ ਕੱਪ ਦੇ ਬਾਅਦ ਟੀ-20 ਦੀ ਕਪਤਾਨੀ ਛੱਡ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵਨ-ਡੇ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਖ਼ਿਲਾਫ਼ ਸੀਰੀਜ਼ ਹਾਰਨ ਦੇ ਬਾਅਦ ਕੋਹਲੀ ਨੇ ਟੈਸਟ ਕਪਤਾਨੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News