ਸ਼ਿਖਰ ਵਾਕੇਈ ਅੱਗੇ ਖੇਡਣਾ ਚਾਹੁੰਦੈ : ਵਿਰਾਟ

06/14/2019 7:09:14 PM

ਸਪੋਰਟਸ ਡੈਸਕ— ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਐਤਵਾਰ ਨੂੰ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੰਗੂਠੇ ਦੀ ਸੱਟ ਨਾਲ ਜੂਝ ਰਹੇ ਸਲਾਮੀ ਬੱਲੇਬਾਜ਼ੀ ਸ਼ਿਖਰ ਧਵਨ ਲਈ ਕਿਹਾ ਹੈ ਕਿ ਉਹ ਵਾਕੇਈ ਇਸ ਵਿਸ਼ਵ ਕੱਪ ਵਿਚ ਅੱਗੇ ਖੇਡਣਾ ਚਾਹੁੰਦਾ ਹੈ।
ਆਸਟਰੇਲੀਆ ਵਿਰੁੱਧ ਮੈਚ ਵਿਚ ਸੈਂਕੜਾ ਲਾਉਣ ਵਾਲੇ ਸ਼ਿਖਰ ਨੂੰ ਬੱਲੇਬਾਜ਼ੀ ਦੌਰਾਨ ਅੰਗੂਠੇ ਵਿਚ ਸੱਟ ਲੱਗ ਗਈ ਸੀ। ਸ਼ਿਖਰ ਦੇ ਅੰਗੂਠੇ ਦੀ ਸਕੈਨ ਕਰਵਾਈ ਗਈ ਸੀ, ਜਿਸ ਵਿਚ ਉਸਦੇ ਅੰਗੂਠੇ ਵਿਚ ਫ੍ਰੈਕਚਰ ਦੀ ਗੱਲ ਸਾਹਮਣੇ ਆਈ ਸੀ। 

ਵਿਰਾਟ ਨੇ ਕਿਹਾ, ''ਸ਼ਿਖਰ ਪਿਛਲੇ ਕੁਝ ਦਿਨਾਂ ਤਕ ਆਪਣੇ ਹੱਥ ਨੂੰ ਪਲਾਸਟਰ ਵਿਚ ਰੱਖੇਗਾ ਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਉਸ ਨੂੰ ਸੱਟ ਵਿਚ ਤੋਂ ਕਿੰਨ ਆਰਾਮ ਮਿਲਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਸਦੀ ਸੱਟ ਜਲਦ ਤੋਂ ਜਲਦ ਠੀਕ ਹੋ ਜਾਵੇਗੀ ਤੇ ਉਹ ਅੱਗੇ ਦੇ ਲੀਗ ਮੈਚ ਤੇ ਸੈਮੀਫਾਈਨਲ ਲਈ ਟੀਮ ਵਿਚ ਸ਼ਾਮਲ ਹੋਵੇ। ਅਸੀਂ ਇਸੇ ਕਾਰਨ ਚਾਹੁੰਦੇ ਹਾਂ ਕਿ ਉਹ ਟੀਮ ਵਿਚ ਵਾਪਸੀ ਕਰੇ ਕਿਉਂਕਿ ਸ਼ਿਖਰ ਵਾਕੇਈ ਖੇਡਣਾ ਚਾਹੁੰਦਾ ਹੈ ਤੇ ਮੇਰੇ ਖਿਆਲ ਨਾਲ ਉਸਦੀ ਇਹ ਸੋਚ ਉਸਦੀ ਸੱਟ ਜਲਦ ਠੀਕ ਹੋਣ ਵਿਚ ਮਦਦ ਕਰੇਗੀ।''

ਭਾਰਤੀ ਟੀਮ ਦੇ ਫੀਲਡਿੰਗ ਕੋਚ ਆਰ. ਸ਼੍ਰੀਧਰ ਨੇ ਕਿਹਾ, ''ਸ਼ਿਖਰ ਨੂੰ ਥ੍ਰੋੋਅ ਕਰਨ ਵਿਚ ਮੁਸ਼ਕਿਲ ਨਹੀਂ ਹੈ ਕਿਉਂਕਿ ਉਹ ਸੱਜੇ ਹੱਥ ਨਾਲ ਥ੍ਰੋਅ ਕਰਦਾ ਹੈ ਪਰ ਬੱਲੇਬਾਜ਼ੀ ਖੱਬਹੇ ਹੱਥ ਨਾਲ ਕਰਦਾ ਹੈ, ਅਜਿਹੇ ਵਿਚ ਫੀਲਡਿੰਗ ਕਰਦੇ ਸਮੇਂ ਕਾਫੀ ਧਿਆਨ ਰੱਖਣ ਦੀ ਲੋੜ ਹੈ, ਵੈਸੇ ਵੀ ਉਹ ਸਲਿਪ ਵਿਚ ਫਿਲਿੰਡਗ ਕਰਦਾ ਹੈ ਤੇ ਉਸ ਨੂੰ ਵਾਧੂ ਸਾਵਧਾਨੀ ਵਰਤਣੀ ਪਵੇਗੀ।''

ਮੀਂਹ ਕਾਰਨ ਨਿਊਜ਼ੀਲੈਂਡ ਨਾਲ ਮੁਕਾਬਲਾ ਰੱਦ ਹੋਣ ਤੋਂ ਬਾਅਦ ਸ਼ਿਖਰ ਪਾਕਿਸਤਾਨ ਤੇ ਅਫਗਾਨਿਸਤਾਨ ਵਿਰੁੱਧ ਹੋਣ ਵਾਲੇ ਮੈਚਾਂ ਵਿਚ ਵੀ ਨਹੀਂ ਖੇਡ ਸਕੇਗਾ। ਇਸ 'ਤੇ ਸ਼੍ਰੀਧਰ ਨੇ ਕਿਹਾ ਕਿ ਸ਼ਿਖਰ ਦਾ 10 ਦਿਨਾਂ ਤਕ ਟੈਸਟ ਕੀਤਾ ਜਾਵੇਗਾ ਪਰ ਇਹ ਉਸ ਦੇ ਲਈ ਕਾਫੀ ਚੁਣੌਤੀਪੂਰਨ ਹੋਵੇਗਾ।''

ਜ਼ਿਕਰਯੋਗ ਹੈ ਕਿ ਸ਼ਿਖਰ ਦੇ ਕਵਰ ਦੇ ਤੌਰ 'ਤੇ ਰਿਸ਼ਬ ਪੰਤ ਨੂੰ ਇੰਗਲੈਂਡ ਬੁਲਾਇਆ ਗਿਆ ਹੈ ਪਰ ਆਈ. ਸੀ. ਸੀ. ਦੇ ਨਿਯਮਾਂ ਮੁਤਾਬਕ ਜਦ ਤਕ ਸ਼ਿਖਰ ਵਿਸ਼ਵ ਕੱਪ ਵਿਚੋਂ ਬਾਹਰ ਨਹੀਂ ਹੋ ਜਾਂਦਾ ਤਦ ਤਕ ਰਿਸ਼ਭ ਉਸਦੀ ਜਗ੍ਹਾ ਟੀਮ ਵਿਚ ਸ਼ਾਮਲ ਨਹੀਂ ਹੋ ਸਕਦੀ। ਲੋਕੇਸ਼ ਰਾਹੁਲ ਸ਼ਿਖਰ ਦੀ ਜਗ੍ਹਾ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਨ ਉਤਰ ਸਕਦਾ ਹੈ।


Related News