ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ, ਰੋਹਿਤ ਸ਼ਰਮਾ ਨੇ ਵੀ ਬਣਾਇਆ ਨਵਾਂ ਕੀਰਤੀਮਾਨ
Sunday, Jan 11, 2026 - 07:11 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਹਾਸਲ ਕਰਦਿਆਂ 28,000 ਦੌੜਾਂ ਪੂਰੀਆਂ ਕਰ ਲਈਆਂ ਹਨ। ਕੋਹਲੀ ਇਹ ਉਪਲਬਧੀ ਹਾਸਲ ਕਰਨ ਵਾਲੇ ਦੁਨੀਆ ਦੇ ਤੀਜੇ ਕ੍ਰਿਕਟਰ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਸਿਰਫ ਭਾਰਤ ਦੇ ਸਚਿਨ ਤੇਂਦੁਲਕਰ (34,357 ਦੌੜਾਂ) ਅਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ (28,016 ਦੌੜਾਂ) ਦੇ ਨਾਮ ਸੀ।
ਸਭ ਤੋਂ ਤੇਜ਼ 28 ਹਜ਼ਾਰੀ ਬਣੇ ਕੋਹਲੀ
ਵਿਰਾਟ ਕੋਹਲੀ ਨੇ ਪਾਰੀਆਂ ਦੇ ਲਿਹਾਜ਼ ਨਾਲ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਸਭ ਤੋਂ ਤੇਜ਼ੀ ਨਾਲ ਇਸ ਅੰਕੜੇ ਤੱਕ ਪਹੁੰਚਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਨਿਊਜ਼ੀਲੈਂਡ ਵਿਰੁੱਧ ਵਡੋਦਰਾ ਦੇ ਕੋਟਾਂਬੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਵਨਡੇ ਮੈਚ ਦੌਰਾਨ ਕੋਹਲੀ ਨੇ ਚੌਕਾ ਜੜ ਕੇ ਆਪਣੇ 28,000 ਦੌੜਾਂ ਪੂਰੀਆਂ ਕੀਤੀਆਂ।
ਰੋਹਿਤ ਸ਼ਰਮਾ ਨੇ ਵੀ ਬਣਾਇਆ ਵਿਸ਼ਵ ਰਿਕਾਰਡ
ਇਸੇ ਮੈਚ ਦੌਰਾਨ ਭਾਰਤੀ ਸਟਾਰ ਰੋਹਿਤ ਸ਼ਰਮਾ ਨੇ ਵੀ ਇੱਕ ਵੱਡਾ ਧਮਾਕਾ ਕੀਤਾ ਹੈ। ਰੋਹਿਤ ਹੁਣ ਵਨਡੇ ਕ੍ਰਿਕਟ ਵਿੱਚ ਬਤੌਰ ਓਪਨਰ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਦੇ 328 ਛੱਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਦੇ ਨਾਮ ਹੁਣ ਬਤੌਰ ਓਪਨਰ 329 ਛੱਕੇ ਦਰਜ ਹਨ। ਮੈਚ ਦਾ ਹਾਲ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ 301 ਦੌੜਾਂ ਦਾ ਟੀਚਾ ਦਿੱਤਾ ਹੈ। ਕੀਵੀ ਟੀਮ ਵੱਲੋਂ ਡੇਰਿਲ ਮਿਚੇਲ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ ਅਤੇ ਹਰਸ਼ਿਤ ਰਾਣਾ ਨੇ 2-2 ਵਿਕਟਾਂ ਝਟਕਾਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
