ਵਿਰਾਟ ਜਾਂ ਅਨੁਸ਼ਕਾ ਵਿਚੋਂ ਕਿਸਦੀ ਤਰ੍ਹਾਂ ਦਿੱਖਦੀ ਹੈ ਵਾਮਿਕਾ? ਕੋਹਲੀ ਦੀ ਭੈਣ ਨੇ ਦਿੱਤਾ ਇਹ ਜਵਾਬ

Saturday, Jun 12, 2021 - 02:26 PM (IST)

ਵਿਰਾਟ ਜਾਂ ਅਨੁਸ਼ਕਾ ਵਿਚੋਂ ਕਿਸਦੀ ਤਰ੍ਹਾਂ ਦਿੱਖਦੀ ਹੈ ਵਾਮਿਕਾ? ਕੋਹਲੀ ਦੀ ਭੈਣ ਨੇ ਦਿੱਤਾ ਇਹ ਜਵਾਬ

ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਵਾਮਿਕਾ ਦੀ ਇਕ ਝਲਕ ਦੇਖਣ ਲਈ ਲੋਕ ਬੇਤਾਬ ਹਨ। ਹਾਲਾਂਕਿ ਵਾਮਿਕਾ ਦੀਆਂ ਕਈ ਤਸਵੀਰਾਂ ਸਾਹਮਣੇ ਵੀ ਆਈਆਂ ਹਨ ਪਰ ਕਿਸੇ ਤਸਵੀਰ ਵਿਚ ਉਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ। ਵਾਮਿਕਾ ਆਪਣੀ ਮਾਂ ’ਤੇ ਗਈ ਜਾਂ ਪਿਤਾ ’ਤੇ ਲੋਕ ਇਹ ਵੀ ਜਾਣਨ ਲਈ ਉਤਸੁਕ ਹਨ। 

ਇਹ ਵੀ ਪੜ੍ਹੋ: ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਘਰ ਆਈ ਖ਼ੁਸ਼ਖ਼ਬਰੀ, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਖ਼ਾਸ ਪਲ

ਇਸੇ ਉਤਸੁਕਤਾ ਵਿਚ ਇਕ ਸਖ਼ਸ ਨੇ ਵਿਰਾਟ ਕੋਹਲੀ ਦੀ ਭੈਣ ਭਾਵਨਾ ਨੂੰ ਇਹ ਸਵਾਲ ਪੁੱਛ ਲਿਆ। ਦਰਅਸਲ ਵਿਰਾਟ ਦੀ ਭੈਣ ਭਾਵਨਾ ਕੋਹਲੀ ਢੀਂਗਰਾ ਨੇ ਇੰਸਟਾ ’ਤੇ ‘ਆਸਕ ਮੀ ਐਨੀਥਿੰਗ’ ਸੈਸ਼ਨ ਕੀਤਾ। ਇਸ ਦੌਰਾਨ ਇਕ ਸ਼ਖ਼ਸ ਨੇ ਸਵਾਲ ਪੁੱਛਿਆ- ਕੀ ਤੁਸੀਂ ਵਾਮਿਕਾ ਨੂੰ ਮਿਲੇ ਹੋ। ਉਹ ਵਿਰਾਟ ਅਤੇ ਅਨੁਸ਼ਕਾ ਵਿਚੋਂ ਕਿਸ ਦੀ ਤਰ੍ਹਾਂ ਦਿਖਦੀ ਹੈ। ਭਾਵਨਾ ਨੇ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ, ‘ਹਾਂ, ਅਸੀਂ ਵਾਮਿਕਾ ਨੂੰ ਮਿਲੇ ਹਾਂ, ਉਹ ਇਕ ਏਂਜਲ ਹੈ।’ ਹਾਲਾਂਕਿ ਉਨ੍ਹਾਂ ਨੇ ਇਸ ਨੂੰ ਸਸਪੈਂਸ ਵਿਚ ਹੀ ਰੱਖਿਆ ਕਿ ਵਾਮਿਕਾ ਕਿਸ ਦੀ ਤਰ੍ਹਾਂ ਦਿੱਖਦੀ ਹੈ। 

ਇਹ ਵੀ ਪੜ੍ਹੋ: ਸਾਗਰ ਧਨਖੜ ਕਤਲ ਕੇਸ: ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ 25 ਜੂਨ ਤੱਕ ਵਧਾਈ ਗਈ

PunjabKesari

ਦੱਸ ਦੇਈਏ ਕਿ ਬੀਤੇ ਦਿਨੀਂ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ਸੈਸ਼ਨ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਅਤੇ ਅਨੁਸ਼ਕਾ ਨੇ ਉਸ ਸਮੇਂ ਤੱਕ ਆਪਣੀ ਧੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦੋਂ ਤੱਕ ਕਿ ਉਸ ਨੂੰ ਸੋਸ਼ਲ ਮੀਡੀਆ ਦੀ ਸਮਝ ਨਹੀਂ ਹੋ ਜਾਂਦੀ ਹੈ ਅਤੇ ਜਦੋਂ ਤੱਕ ਉਹ ਖ਼ੁਦ ਲਈ ਫ਼ੈਸਲਾ ਲੈਣ ਦੇ ਕਾਬਿਲ ਨਹੀਂ ਹੋ ਜਾਂਦੀ ਹੈ।’ ਦੱਸ ਦੇਈਏ ਕਿ ਵਾਮਿਕਾ ਇਨ੍ਹੀਂ ਦਿਨੀਂ ਆਪਣੇ ਮਾਤਾ-ਪਿਤਾ ਨਾਲ ਇੰਗਲੈਂਡ ਵਿਚ ਹੈ। ਵਿਰਾਟ ਭਾਰਤੀ ਨਾਲ ਇੰਗਲੈਂਡ ਵਿਚ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਲਈ ਤਿਆਰੀ ਕਰ ਰਹੇ ਹਨ। 

ਇਹ ਵੀ ਪੜ੍ਹੋ: ਕੋਵਿਡ-19 ਪ੍ਰਭਾਵ: ਦਿ ਹੰਡ੍ਰੇਡ ਟੂਰਨਾਮੈਂਟ ਤੋਂ ਹਟੇ ਵਾਰਨਰ ਅਤੇ ਸਟੋਈਨਿਸ


author

cherry

Content Editor

Related News