ਅਜਿਹੇ ਕੁਝ ਧਾਕੜ ਕ੍ਰਿਕਟਰ, ਜੋ ਕੋਹਲੀ ਦੀ ਤਰ੍ਹਾਂ ਵਿਵਾਦਤ ਬਿਆਨ ਦੇ ਕੇ ਪਛਤਾਏ!
Friday, Nov 09, 2018 - 10:44 AM (IST)

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਕ ਵੱਡੇ ਵਿਵਾਦ 'ਚ ਫਸਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਉਨ੍ਹਾਂ ਆਪਣਾ ਇਕ ਐਪ ਲਾਂਚ ਕੀਤਾ, ਜਿਸ 'ਚ ਇਕ ਕੁਮੈਂਟ 'ਚ ਉਨ੍ਹਾਂ ਕਿਹਾ ਕਿ ਜਿਨ੍ਹਾਂ ਭਾਰਤੀਆਂ ਨੂੰ ਦੂਜੇ ਦੇਸ਼ ਦੇ ਖਿਡਾਰੀ ਪਸੰਦ ਹਨ ਉਨ੍ਹਾਂ ਨੂੰ ਇਹ ਦੇਸ਼ ਛੱਡ ਦੇਣਾ ਚਾਹੀਦਾ ਹੈ। ਇਸ ਬਿਆਨ ਦੇ ਬਾਅਦ ਵਿਰਾਟ ਕੋਹਲੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਕ੍ਰਿਕਟਰਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਵਿਵਾਦਤ ਬਿਆਨ ਦੇ ਕੇ ਪਛਤਾਉਣਾ ਪਿਆ।
ਵੈਸਟਇੰਡੀਜ਼ ਦੇ ਓਪਨਰ ਕ੍ਰਿਸ ਗੇਲ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਪਰ ਮੈਦਾਨ ਦੇ ਬਾਹਰ ਉਨ੍ਹਾਂ ਨੇ ਕਈ ਅਜਿਹੇ ਕੰਮ ਕੀਤੇ ਹਨ ਜਿਸ ਨਾਲ ਇਸ ਖਿਡਾਰੀ ਨੂੰ ਕਈ ਵਾਰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਕ੍ਰਿਸ ਗੇਲ ਨੇ ਬਿਗ ਬੈਸ਼ ਲੀਗ ਦੇ ਦੌਰਾਨ ਇਕ ਮਹਿਲਾ ਪੱਤਰਕਾਰ ਦੇ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ ਸੀ ਜਿਸ ਦੇ ਚਲਦੇ ਉਨ੍ਹਾਂ ਨੂੰ ਟੀਮ ਤੋਂ ਹੀ ਬਰਖਾਸਤ ਕੀਤਾ ਗਿਆ ਸੀ। ਗੇਲ ਨੇ ਮਹਿਲਾ ਪੱਤਰਕਾਰ ਮਿਸ਼ੇਲ ਮੈਕਲੇਨਘਨ ਨੂੰ ਕਿਹਾ ਸੀ, ''ਤੁਹਾਡੀਆਂ ਅੱਖਾਂ ਬਹੁਤ ਸੁੰਦਰ ਹਨ। ਮੈਂ ਇਹ ਪਾਰੀ ਇਸ ਲਈ ਹੀ ਖੇਡੀ ਕਿ ਤੁਸੀਂ ਮੇਰਾ ਇੰਟਰਵਿਊ ਲੈ ਸਕੋ। ਮੈਚ ਤੋਂ ਬਾਅਦ ਅਸੀਂ ਡਰਿੰਕ ਲੈ ਸਕਦੇ ਹਾਂ।''
ਕ੍ਰਿਕਟ ਇਤਿਹਾਸ ਦੇ ਸਭ ਤੋਂ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਵੀ ਮੈਦਾਨ ਦੇ ਬਾਹਰ ਅਜੀਬੋ-ਗਰੀਬ ਬਿਆਨ ਦੇ ਕੇ ਆਲੋਚਨਾਵਾਂ ਝੱਲੀਆਂ ਸਨ। ਸ਼ੋਏਬ ਅਖਤਰ ਨੇ ਆਪਣੀ ਆਟੋਬਾਇਓਗ੍ਰਾਫੀ 'ਚ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਦੇ ਖੇਡ 'ਤੇ ਸਵਾਲ ਉਠਾਏ ਸਨ। ਸ਼ੋਏਬ ਨੇ ਲਿਖਿਆ ਸੀ ਕਿ ਸਚਿਨ ਅਤੇ ਰਾਹੁਲ ਦ੍ਰਾਵਿੜ ਕਦੀ ਵੀ ਮੈਚ ਵਿਨਰ ਨਹੀਂ ਸੀ, ਉਨ੍ਹਾਂ ਨੂੰ ਮੈਚ ਜਿਤਾਉਣ ਦਾ ਹੁਨਰ ਨਹੀਂ ਆਉਂਦਾ ਸੀ।
ਸ਼ਾਹਿਦ ਅਫਰੀਦੀ ਨੇ ਵੀ ਆਪਣੇ ਕਰੀਅਰ ਦੇ ਦੌਰਾਨ ਕਈ ਵਿਵਾਦਤ ਬਿਆਨ ਦਿੱਤੇ ਸਨ। ਸਾਲ 2011 ਵਰਲਡ ਕੱਪ ਸੈਮੀਫਾਈਨਲ 'ਚ ਭਾਰਤ ਤੋਂ ਹਾਰ ਦੇ ਬਾਅਦ ਅਫਰੀਦੀ ਨੇ ਕਿਹਾ ਸੀ ਕਿ ਭਾਰਤੀ ਲੋਕਾਂ ਦਾ ਦਿਲ ਪਾਕਿਸਤਾਨ ਜਿਹਾ ਵੱਡਾ ਨਹੀਂ ਹੈ। ਸਾਲ 2014 'ਚ ਉਨ੍ਹਾਂ ਪਾਕਿਸਤਾਨ ਮਹਿਲਾ ਟੀਮ 'ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ 'ਸਾਡੀਆਂ ਔਰਤਾਂ ਖਾਣਾ ਬਣਾਉਣ 'ਚ ਹੀ ਚੰਗੀਆਂ ਹਨ।''
ਟੀਮ ਇੰਡੀਆ ਦੇ ਧਮਾਕੇਦਾਰ ਓਪਨਰ ਵਰਿੰਦਰ ਸਹਿਵਾਗ ਨੇ ਵੀ ਧੋਨੀ ਦੇ ਖਿਲਾਫ ਵਿਵਾਦਤ ਬਿਆਨ ਦੇ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸਾਲ 2011 ਵਰਲਡ ਕੱਪ 'ਚ ਜਿੱਤ ਧੋਨੀ ਦੀ ਵਜ੍ਹਾ ਨਾਲ ਨਹੀਂ ਸਗੋਂ ਚੰਗੀ ਟੀਮ ਨਾਲ ਮਿਲੀ ਸੀ। ਸਾਲ 2007 'ਚ ਵਰਲਡ ਟੀ 20 'ਤੇ ਕਬਜ਼ਾ ਵੀ ਚੰਗੀ ਟੀਮ ਦੇ ਨਾਲ ਹੋਇਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਕਰੀਅਰ ਦੇ ਆਖ਼ਰੀ ਦਿਨਾਂ 'ਚ ਧੋਨੀ ਅਤੇ ਸਹਿਵਾਗ ਦੇ ਰਿਸ਼ਤਿਆਂ 'ਚ ਤਲਖ਼ੀਆਂ ਰਹੀਆਂ ਸਨ।