ਕੋਹਲੀ ਦੇ ਇਸ ਕੰਮ ਦੀ ਪੂਰਾ ਪਾਕਿਸਤਾਨ ਕਰ ਰਿਹਾ ਹੈ ਸ਼ਲਾਘਾ

Sunday, Aug 26, 2018 - 03:17 PM (IST)

ਕੋਹਲੀ ਦੇ ਇਸ ਕੰਮ ਦੀ ਪੂਰਾ ਪਾਕਿਸਤਾਨ ਕਰ ਰਿਹਾ ਹੈ ਸ਼ਲਾਘਾ

ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਦਰਅਸਲ, ਉਨ੍ਹਾਂ ਨੇ ਪਾਕਿਸਤਾਨ ਦੇ ਖੇਡ ਪੱਤਰਕਾਰ ਸਈਅਦ ਯਾਹਯਾ ਹੁਸੈਨੀ ਨੂੰ ਆਪਣੇ ਹਸਤਾਖਰ ਕੀਤੀ ਹੋਈ ਟੀ-ਸ਼ਰਟ ਭੇਜੀ ਹੈ, ਜਿਸ ਤੋਂ ਬਾਅਦ ਪੂਰੇ ਪਾਕਿਸਤਾਨ 'ਚ ਉਨ੍ਹਾਂ ਦੀ ਕਾਫੀ ਸ਼ਲਾਘਾ ਹੋ ਰਹੀ ਹੈ।

ਕੋਹਲੀ ਨੇ ਟੀ-ਸ਼ਰਟ 'ਤੇ ਲਿਖਿਆ- ਬੈਸਟ ਵਿਸ਼ਿਜ਼ ਹੁਸੈਨੀ। ਇਸ ਦੀ ਤਸਵੀਰ ਹੁਸੈਨੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ,  ''ਮੈਨੂੰ ਇਹ ਟੀ-ਸ਼ਰਟ ਭੇਜਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਕ ਪ੍ਰੇਰਣਾ ਸਰੋਤ ਹੋ। ਇਕ ਆਈਕਨ ਜਿਸ ਨੂੰ ਸਰਹੱਦ ਪਾਰ ਵੀ ਲੋਕ ਇਕੋ ਤਰ੍ਹਾਂ ਪਿਆਰ ਅਤੇ ਸਨਮਾਨ ਦਿੰਦੇ ਹਨ।'' ਇਸ ਟਵੀਟ ਦੇ ਬਾਅਦ ਪਾਕਿਸਤਾਨ ਦੇ ਲੋਕਾਂ ਨੇ ਕੋਹਲੀ ਦੀ ਖ਼ੂਬ ਸ਼ਲਾਘਾ ਕੀਤੀ।

 

ਫਿਲਹਾਲ ਕੋਹਲੀ ਇਸ ਸਮੇਂ ਇੰਗਲੈਂਡ 'ਚ ਟੈਸਟ ਸੀਰੀਜ਼ ਖੇਡ ਰਹੇ ਹਨ। ਜਿੱਥੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਹੁਣ ਸਾਊਥਹੈਂਪਟਨ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਪਹਿਲੇ ਦੋ ਟੈਸਟ ਮੈਚ ਗੁਆਉਣ ਤੋਂ ਬਾਅਦ ਤੀਜੇ ਟੈਸਟ 'ਚ ਵਾਪਸੀ ਕੀਤੀ ਹੈ।

ਹੇਠਾਂ ਪੜ੍ਹੋ ਪਾਕਿਸਤਾਨੀ ਪ੍ਰਸ਼ੰਸਕਾਂ ਦੇ ਵਿਰਾਟ ਕੋਹਲੀ ਲਈ ਕੀਤੇ ਗਏ ਟਵੀਟ-

 

 


Related News