IND vs WI : ਵਿਰਾਟ ਦਾ ਸ਼ਾਨਦਾਰ ਪ੍ਰਦਰਸ਼ਨ, ਇਸ ਮਾਮਲੇ ''ਚ ਪਹੁੰਚੇ ਧੋਨੀ ਦੇ ਬਰਾਬਰ
Monday, Aug 26, 2019 - 12:10 PM (IST)

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਤੋਂ ਪਹਿਲਾ ਕ੍ਰਿਕਟ ਟੈਸਟ ਮੈਚ ਜਿੱਤਣ ਦੇ ਨਾਲ ਹੀ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਸਭ ਤੋਂ ਜ਼ਿਆਦਾ 27 ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਭਾਰਤ ਨੇ ਪਹਿਲਾ ਟੈਸਟ 318 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।
ਭਾਰਤ ਦੀ ਆਪਣੇ ਟੈਸਟ ਇਤਿਹਾਸ 'ਚ ਇਹ ਚੌਥੀ ਸਭ ਤੋਂ ਵੱਡੀ ਜਿੱਤ ਹੈ। ਇਹ ਭਾਰਤ ਦੇ ਬਾਹਰ ਸਭ ਤੋਂ ਵੱਡੀ ਜਿੱਤ ਅਤੇ ਵਿੰਡੀਜ਼ ਖਿਲਾਫ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਦੀ ਵਿਦੇਸ਼ੀ ਜ਼ਮੀਨ 'ਤੇ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਸ਼੍ਰੀਲੰਕਾ ਦੇ ਖਿਲਾਫ ਸੀ ਜਿਸ ਨੂੰ ਭਾਰਤ ਨੇ 2017 'ਚ ਗਾਲੇ 'ਚ 304 ਦੌੜਾਂ ਨਾਲ ਹਰਾਇਆ ਸੀ। ਵਿਰਾਟ ਨੇ ਭਾਰਤੀ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਦੇ ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਧੋਨੀ ਅਤੇ ਵਿਰਾਟ ਬਤੌਰ ਕਪਤਾਨ ਹੁਣ ਤਕ 27-27 ਟੈਸਟ ਮੈਚ ਜਿੱਤ ਚੁੱਕੇ ਹਨ। ਹਾਲਾਂਕਿ ਧੋਨੀ ਨੇ ਆਪਣੀ ਕਪਤਾਨੀ 'ਚ ਜਿੱਥੇ 60 ਮੈਚਾਂ 'ਚ 27 ਮੈਚ ਜਿੱਤੇ ਸਨ, ਉੱਥੇ ਹੀ ਵਿਰਾਟ ਨੇ 47 ਮੈਚਾਂ 'ਚ ਹੀ 27 ਮੈਚ ਜਿੱਤੇ ਹਨ।