IPL 2021 : ਕੀ ਕੋਹਲੀ ਦੀ RCB ਇਸ ਸਾਲ ਖ਼ਤਮ ਕਰੇਗੀ ਖ਼ਿਤਾਬ ਦਾ ਸੋਕਾ, ਜਾਣੋ ਟੀਮ ਦੀ ਤਾਕਤ ਤੇ ਕਮਜ਼ੋਰੀ ਬਾਰੇ
Tuesday, Apr 06, 2021 - 05:39 PM (IST)
ਨਵੀਂ ਦਿੱਲੀ— ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਪ੍ਰਸ਼ੰਸਕ ਵਿਰਾਟ ਕੋਹਲੀ ਦੀ ਅਗਵਾਈ ’ਚ ਇਸ ਸਾਲ ਵੀ ਇਹੋ ਉਮੀਦ ਕਰਨਗੇ ਕਿ ਉਨ੍ਹਾਂ ਦੀ ਮਨਪਸੰਦ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ’ਚ ਆਪਣਾ ਪਹਿਲਾ ਖ਼ਿਤਾਬ ਜਿੱਤੇ। ਆਰ. ਸੀ. ਬੀ. ’ਚ ਵਿਰਾਟ ਕੋਹਲੀ ਤੇ ਏਬੀ ਡਿਵਿਲੀਅਰਸ ਜਿਹੇ ਦਿੱਗਜ ਖਿਡਾਰੀਆਂ ਦੀ ਮੌਜੂਦਗੀ ਟੀਮ ’ਚ ਜੋਸ਼ ਭਰ ਰਹੀ ਹੈ ਪਰ ਬਾਕੀ ਖਿਡਾਰੀਆਂ ’ਚ ਨਿਰੰਤਰਤਾ ਨਾ ਹੋਣ ਕਾਰਨ ਟੀਮ ਆਪਣੇ ਟੀਚੇ ਤੋਂ ਹਰ ਵਾਰ ਭਟਕ ਜਾਂਦੀ ਹੈ। ਦੂਜੇ ਪਾਸੇ ਆਰ. ਸੀ. ਬੀ. ਦਾ ਗੇਂਦਬਾਜ਼ੀ ਵਿਭਾਗ ਵੀ ਟੀਮ ਦੀ ਨਿਰਾਸ਼ਾ ਦਾ ਇਕ ਵੱਡਾ ਕਾਰਨ ਰਿਹਾ ਹੈ।
ਆਈ. ਪੀ. ਐੱਲ. 2021 ਦੀ ਨੀਲਾਮੀ ’ਚ ਵੀ ਆਰ. ਸੀ. ਬੀ. ਨੇ ਕੁਝ ਵੱਡੇ ਨਾਵਾਂ ’ਤੇ ਹੀ ਦਾਅ ਲਾਇਆ ਹੈ। ਇਸ ’ਚ ਗਲੇਨ ਮੈਕਸਵੇਲ, ਕਾਈਲ ਜੇਮੀਸਨ ਤੇ ਡੇਨ ਕ੍ਰਿਸਟੀਅਨ ਜਿਹੇ ਨਾਂ ਸ਼ਾਮਲ ਹਨ। ਆਰ. ਸੀ. ਬੀ. ਅਜੇ ਤਕ ਟੀਮ ਦਾ ਸਹੀ ਤਾਲਮੇਲ ਨਹੀਂ ਭਾਲ ਸਕੀ ਹੈ। ਉਨ੍ਹਾਂ ਲਈ ਪਲੇਇੰਗ ਇਲੈਵਨ ਦੀ ਚੋਣ ਕਰਨਾ ਹਮੇਸ਼ਾ ਮੁਸ਼ਕਲ ਰਿਹਾ ਹੈ, ਪਰ ਇਸ ਵਾਰ ਸਥਿਤੀਆਂ ਕੁਝ ਵੱਖ ਹੋ ਸਕਦੀਆਂ ਹਨ।
ਆਰ. ਸੀ. ਬੀ ਦੀ ਤਾਕਤ
ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਅਸਲੀ ਤਾਕਤ ਉਨ੍ਹਾਂ ਦੀ ਬੱਲੇਬਾਜ਼ੀ ਹੈ। ਕੋਹਲੀ ਤੇ ਡਿਵਿਲੀਅਰਸ ਹਮੇਸ਼ਾ ਦੌੜਾਂ ਬਣਾਉਂਦੇ ਹਨ। ਇਸ ਵਾਰ ਉਨ੍ਹਾਂ ਕੋਲ ਮੈਕਸਵੇਲ ਤੇ ਕ੍ਰਿਸਟੀਅਨ ਹਨ, ਜੋ ਮਿਡਲ ਓਵਰÎਾਂ ’ਚ ਚੰਗੀ ਬੱਲੇਬਾਜ਼ੀ ਕਰ ਸਕਦੇ ਹਨ। ਦੇਵਦੱਤ ਪਡੀਕੱਲ ਨੇ ਸਈਅਦ ਮੁਸ਼ਤਾਕ ਅਲੀ ਟਰਾਫ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਕੋਹਲੀ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ। ਵਿਰਾਟ ਕੋਹਲੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਆਈ. ਪੀ. ਐੱਲ. ’ਚ ਉਹ ਬਤੌਰ ਓਪਨਿੰਗ ਬੱਲੇਬਾਜ਼ ਉਤਰਨਗੇ। ਇਕ ਹੋਰ ਵੱਡੇ ਹਿੱਟ ਲਾਉਣ ਵਾਲੇ ਖਿਡਾਰੀ ਮੁਹੰਮਦ ਅਜ਼ਹਰੂਦੀਨ ਵੀ ਟੀਮ ਦੇ ਕੋਲ ਹਨ।
ਇਹ ਵੀ ਪੜ੍ਹੋ :
ਆਰ. ਸੀ. ਬੀ. ਦੀ ਕਮਜ਼ੋਰੀ
ਤੇਜ਼ ਗੇਂਦਬਾਜ਼ੀ ਆਰ. ਸੀ. ਬੀ. ਦੀ ਹਮੇਸ਼ਾ ਤੋਂ ਦਿੱਕਤ ਰਹੀ ਹੈ। ਆਈ. ਪੀ. ਐੱਲ. ’ਚ ਉਸ ਦੇ ਤੇਜ਼ ਗੇਂਦਬਾਜ਼ ਬਹੁਤ ਜ਼ਿਆਦਾ ਦੌੜਾਂ ਲੁਟਾ ਦਿੰਦੇ ਹਨ। ਨਾਲ ਹੀ ਉਹ ਜ਼ਿਆਦਾ ਵਿਕਟ ਵੀ ਨਹੀਂ ਲੈ ਪਾਉਂਦੇ। ਇਹੋ ਕਾਰਨ ਹੈ ਕਿ ਟੀਮ ਨੇ ਨਿਊਜ਼ੀਲੈਂਡ ਦੇ ਪੇਸਰ ਕਾਈਲ ਜੇਮੀਸਨ ਨੂੰ ਇਸ ਸਾਲ 15 ਕਰੋੜ ’ਚ ਖ਼ਰੀਦਿਆ ਹੈ। ਦੇਖਣਾ ਹੋਵੇਗਾ ਕਿ ਭਾਰਤੀ ਹਾਲਾਤ ’ਚ ਉਹ ਕਿੰਨੇ ਕਾਰਗਰ ਸਾਬਤ ਹੁੰਦੇ ਹਨ। ਟੀਮ ਕੋਲ ਮੁਹੰਮਦ ਸਿਰਾਜ ਤੇ ਨਵਦੀਪ ਸੈਨੀ ਵੀ ਹਨ। ਹਾਲਾਂਕਿ ਇਹ ਦੋਵੇਂ ਪਿਛਲੇ ਦੋ ਸੀਜ਼ਨ ’ਚ ਬਹੁਤ ਪ੍ਰਭਾਵਸ਼ਾਲੀ ਨਹੀਂ ਰਹੇ ਹਨ।
ਮੌਕਾ
ਰਾਇਲ ਚੈਲੰਜਰਜ਼ ਦੇ ਕੋਲ ਇਕ ਵਾਰ ਫਿਰ ਆਈ. ਪੀ. ਐੱਲ. ਖ਼ਿਤਾਬ ਜਿੱਤਣ ਦਾ ਮੌਕਾ ਹੋਵੇਗਾ। ਇਹ ਲਗਭਗ ਤੈਅ ਹੈ ਕਿ ਕੋਹਲੀ ਤੇ ਡਿਵੀਲੀਅਰਸ ਇਹ ਟਾਈਟਲ ਜਿੱਤਣ ਦਾ ਮਾਦਾ ਰਖਦੇ ਹਨ। ਆਈ. ਪੀ. ਐੱਲ. 2021 ’ਚ ਉਨ੍ਹਾਂ ਨੇ ਮੈਕਸਵੇਲ ਤੇ ਜੇਮੀਸਨ ’ਤੇ ਦਾਅ ਲਾਇਆ ਹੈ। ਇਹ ਦਾਅ ਸਹੀ ਬੈਠਦਾ ਹੈ ਜਾਂ ਨਹੀਂ, ਇਹ ਦੇਖਣਾ ਹੋਵੇਗਾ।
ਚੁਣੌਤੀ : ਜੇਕਰ ਕੋਹਲੀ ਤੇ ਡਿਵਿਲੀਅਰਸ ਨਹੀਂ ਚਲਦੇ ਤਾਂ ਟੀਮ ਮੁਸ਼ਕਲ ’ਚ ਹੋਵੇਗੀ। ਇਨ੍ਹਾਂ ਦੋਹਾਂ ’ਚੋਂ ਇਕ ਦਾ ਚਲਣਾ ਟੀਮ ਲਈ ਜ਼ਰੂਰੀ ਹੈ, ਪਰ ਜੇਕਰ ਇਹ ਸੀਜ਼ਨ ਇਨ੍ਹਾਂ ਦੋਹਾਂ ਲਈ ਔਸਤ ਰਿਹਾ ਤਾਂ ਟੀਮ ਲਈ ਖ਼ਿਤਾਬ ਜਿੱਤਣਾ ਮੁਸ਼ਕਲ ਹੋਵੇਗਾ।
IPL 2021 ਲਈ RCB ਦੀ ਪੂਰੀ ਟੀਮ
ਵਿਰਾਟ ਕੋਹਲੀ, ਏਬੀ ਡਿਵਿਲੀਅਰਸ, ਯੁਜਵੇਂਦਰ ਚਾਹਲ, ਦੇਵਦੱਤ ਪਡੀਕੱਲ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਨਵਦੀਪ ਸੈਣੀ, ਐਡਮ ਜ਼ਾਂਪਾ, ਸ਼ਾਹਬਾਜ਼ ਅਹਿਮਦ, ਫ਼ਿਨ ਐਲੇਨ, ਕੇਨ ਰਿਚਰਡਸਨ, ਪਵਨ ਦੇਸ਼ਪਾਂਡੇ, ਗਲੇਨ ਮੈਕਸਵੇਲ, ਸਚਿਨ ਬੇਬੀ, ਰਜਤ ਪਾਟੀਦਾਰ, ਮੁਹੰਮਦ ਅਜ਼ਹਰੂਦੀਨ, ਹਰਸ਼ਲ ਪਟੇਲ, ਸੁਯਸ਼ ਪ੍ਰਭੂਦੇਸਾਈ, ਕੇ. ਐੱਸ. ਭਰਤ, ਕਾਈਲ ਜੇਮੀਸਨ, ਡੈਨੀਅਲ ਕ੍ਰਿਸ਼ਚੀਅਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।