Aus ਤੋਂ ਮਿਲੇ ਵੱਡੇ ਟੀਚੇ ਦੇ ਬਾਅਦ ਕੋਹਲੀ ਦੀ ਕਪਤਾਨੀ ''ਤੇ ਉਠੇ ਸਵਾਲ, ਬਣਾਏ ਗਏ ਮਜ਼ੇਦਾਰ ਮੀਮਸ

Sunday, Nov 29, 2020 - 02:34 PM (IST)

Aus ਤੋਂ ਮਿਲੇ ਵੱਡੇ ਟੀਚੇ ਦੇ ਬਾਅਦ ਕੋਹਲੀ ਦੀ ਕਪਤਾਨੀ ''ਤੇ ਉਠੇ ਸਵਾਲ, ਬਣਾਏ ਗਏ ਮਜ਼ੇਦਾਰ ਮੀਮਸ

ਸਪੋਰਟਸ ਡੈਸਕ— ਭਾਰਤ ਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਭਾਰਤ ਨੂੰ 390 ਦੌੜਾਂ ਦਾ ਵੱਡਾ ਟੀਚਾ ਦਿੱਤਾ। ਇਸ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਫਿਰ ਸਵਾਲ ਉਠਣ ਲੱਗੇ ਹਨ ਅਤੇ ਲੋਕ ਉਨ੍ਹਾਂ ਖ਼ਿਲਾਫ਼ ਮੀਮਸ ਬਣਾਉਂਦੇ ਨਜ਼ਰ ਆਏ।

ਕੋਹਲੀ ਦੀ ਕਪਤਾਨੀ 'ਤੇ ਸਵਾਲ ਉਠਾਉਂਦੇ ਹੋਏ ਲੋਕਾਂ ਨੇ ਟਵਿੱਟਰ 'ਤੇ ਖ਼ੂਬ ਭੜਾਸ ਕੱਢੀ। ਇਸ ਦੌਰਾਨ ਲੋਕਾਂ ਨੇ ਕੋਹਲੀ ਤੋਂ ਬੇਨਤੀ ਕੀਤੀ ਕਿ ਉਹ ਭਾਰਤੀ ਟੀਮ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨਾ ਬਣਾਵੇ। ਕਈ ਲੋਕਾਂ ਨੇ ਕੋਹਲੀ ਦੀ ਕਪਤਾਨੀ ਦੀ ਤੁਲਨਾ ਉਸ ਸਮੇਂ ਤੋਂ ਕੀਤੀ ਜਦੋਂ ਟੀਮ 'ਚ ਮਹਿੰਦਰ ਸਿੰਘ ਧੋਨੀ ਮੌਜੂਦ ਸਨ। ਇਸ ਦੌਰਾਨ ਲੋਕਾਂ ਨੂੰ ਰੋਹਿਤ ਸ਼ਰਮਾ ਦੀ ਵੀ ਯਾਦ ਆਈ ਜੋ ਸੱਟ ਦਾ ਸ਼ਿਕਾਰ ਹੋਣ ਦੀ ਵਜ੍ਹਾ ਨਾਲ ਆਸਟਰੇਲੀਆਈ ਦੌਰੇ ਦਾ ਹਿੱਸਾ ਨਹੀਂ ਹਨ। ਇਸ ਸਮੇਂ ਐੱਨ. ਸੀ. ਏ. 'ਚ ਰਿਹੈਬ ਦੀ ਪ੍ਰਕਿਰਿਆ ਤੋਂ ਗ਼ੁਜ਼ਰ ਰਹੇ ਹਨ। ਦੇਖੋ ਲੋਕਾਂ ਵੱਲੋਂ ਕੋਹਲੀ ਖਿਲਾਫ ਬਣਾਏ ਗਏ ਮਜ਼ੇਦਾਰ ਮੀਮਸ-

 

Virat Kohli. Virat Kohli
Captaincy. Captaincy
With Dhoni. Without Dhoni pic.twitter.com/0u6rOGArNa

— Kumar Gourav (@Meme_Heist_) November 29, 2020

author

Tarsem Singh

Content Editor

Related News