ਕੁੰਬਲੇ ਦਾ ਕਾਰਜਕਾਲ ਵਧਾਉਣ ਦਾ ਨਿਯਮ ਹੁੰਦਾ ਤਾਂ ਜ਼ਰੂਰ ਵਧਾਉਂਦਾ : ਵਿਨੋਦ ਰਾਏ

10/24/2019 1:58:11 PM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਬੀ. ਸੀ. ਸੀ. ਆਈ. ਦੇ ਨਵੇਂ ਪ੍ਰਧਾਨ ਬਣਨ ਦੇ ਨਾਲ ਹੀ ਸੀ. ਓ. ਏ. (ਪ੍ਰਸ਼ੰਸਕਾਂ ਦੀ ਕਮੇਟੀ) ਦਾ 33 ਮਹੀਨਿਆਂ ਤੋਂ ਚਲਿਆ ਆ ਰਿਹਾ ਕਾਰਜਕਾਲ ਖਤਮ ਹੋ ਗਿਆ ਹੈ। ਸਾਬਕਾ ਸੀ. ਓ. ਏ. ਵਿਨੋਦ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਦੱਸਿਆ ਕਿ ਅਨਿਲ ਕੁੰਬਲੇ ਸਰਵਸ੍ਰੇਸ਼ਠ ਕੋਚ ਸਨ ਅਤੇ ਜੇਕਰ ਉਨ੍ਹਾਂ ਦੇ ਕਾਂਟਰੈਕਟ 'ਚ ਕਾਰਜਕਾਲ ਅੱਗੇ ਵਧਾਉਣ ਦਾ ਨਿਯਮ ਹੁੰਦਾ ਤਾਂ ਉਸ ਨੂੰ ਵਧਾਇਆ ਜਾਂਦਾ। ਮੈਂ ਅਨਿਲ ਕੁੰਬਲੇ ਦਾ ਬਹੁਤ ਸਨਮਾਨ ਕਰਦਾ ਹਾਂ।
PunjabKesari
ਵਿਰਾਟ ਕੋਹਲੀ ਨਹੀਂ ਚਾਹੁੰਦੇ ਸਨ ਕਿ ਕੁੰਬਲੇ ਕੋਚ ਬਣੇ ਰਹਿਣ
ਵਿਨੋਦ ਰਾਏ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਅਨਿਲ ਕੁੰਬਲੇ ਦੇ ਮੁੱਦੇ 'ਤੇ ਵਿਰਾਟ ਕੋਹਲੀ ਨਾਲ ਮੋਬਾਇਲ 'ਤੇ ਗੱਲ ਕੀਤੀ ਸੀ। ਉਨ੍ਹਾਂ ਕਿਹਾ, ''ਚੈਂਪੀਅਨਸ ਟਰਾਫੀ ਦੇ ਦੌਰਾਨ ਮੈਂ ਬਰਮਿੰਘਮ 'ਚ ਸਚਿਨ ਅਤੇ ਸੌਰਵ ਗਾਂਗੁਲੀ ਨੂੰ ਮਿਲਿਆ ਸੀ। ਇਸ ਮੁੱਦੇ 'ਤੇ ਮੇਰੀ ਉਨ੍ਹਾਂ ਨਾਲ ਲੰਬੀ ਚਰਚਾ ਹੋਈ। ਇਨ੍ਹਾਂ ਦੋਹਾਂ ਨੇ ਅਨਿਲ ਕੁੰਬਲੇ ਅਤੇ ਵਿਰਾਟ ਕੋਹਲੀ ਨਾਲ ਗੱਲ ਕੀਤੀ ਸੀ। ਮੈਂ ਸਚਿਨ ਨੂੰ ਕਿਹਾ ਸੀ ਕਿ ਵਿਰਾਟ ਨਾਲ ਗੱਲ ਕਰੋ। ਮੈਂ ਵਿਰਾਟ ਨੂੰ ਜਾਣਦਾ ਨਹੀਂ ਸੀ, ਪਰ ਉਨ੍ਹਾਂ ਨਾਲ ਗੱਲਾਂ ਕਰਨ ਦੇ ਬਾਅਦ ਮੈਨੂੰ ਲੱਗਾ ਕਿ ਵਿਰਾਟ ਕੋਹਲੀ ਅਨਿਲ ਕੁੰਬਲੇ ਨੂੰ ਕੋਚ ਦੇ ਅਹੁਦੇ 'ਤੇ ਬਰਕਰਾਰ ਰੱਖਣਾ ਨਹੀਂ ਚਾਹੁੰਦੇ ਸਨ।''
PunjabKesari
ਵਿਨੋਦ ਰਾਏ ਮੁਤਾਬਕ, ''ਇਹੋ ਚੀਜ਼ ਉਦੋਂ ਹੋਈ ਜਦੋਂ ਮਿਤਾਲੀ ਰਾਜ ਅਤੇ ਰਮੇਸ਼ ਪੋਵਾਰ ਵਿਚਾਲੇ ਵਿਵਾਦ ਹੋਇਆ। ਡਰੈਸਿੰਗ ਰੂਮ 'ਚ ਖਰਾਬ ਮਾਹੌਲ ਨੂੰ ਦੇਖਦੇ ਹੋਏ ਸਾਨੂੰ ਦੁਬਾਰਾ ਸੀ.ਏ.ਸੀ. ਦੇ ਕੋਲ ਜਾਣਾ ਪਿਆ। ਇੱਥੇ ਬਹੁਤ ਵਿਵਾਦ ਹੋਏ। ਇਸ ਨੂੰ ਕੌਣ ਬਿਹਤਰ ਢੰਗ ਨਾਲ ਸੰਭਾਲ ਸਕਦਾ ਹੈ? ਜੇਕਰ ਅਜਿਹਾ ਅੱਜ ਹੁੰਦਾ, ਸੌਰਵ ਸ਼ਾਇਦ ਕੁੰਬਲੇ ਨੂੰ ਨਹੀਂ ਜਾਣ ਦਿੰਦੇ ਅਤੇ ਵਿਰਾਟ ਨੂੰ ਮਨਾਉਂਦੇ।''


Tarsem Singh

Content Editor

Related News