ਭਾਰਤੀ ਗ੍ਰੈਂਡਮਾਸਟਰ ਵਿਦਿਤ ਦਾ ਪ੍ਰਾਗ ਸ਼ਤਰੰਜ ਟੂਰਨਾਮੈਂਟ ''ਚ ਚੰਗਾ ਪ੍ਰਦਰਸ਼ਨ

Monday, Feb 17, 2020 - 03:54 PM (IST)

ਭਾਰਤੀ ਗ੍ਰੈਂਡਮਾਸਟਰ ਵਿਦਿਤ ਦਾ ਪ੍ਰਾਗ ਸ਼ਤਰੰਜ ਟੂਰਨਾਮੈਂਟ ''ਚ ਚੰਗਾ ਪ੍ਰਦਰਸ਼ਨ

ਪ੍ਰਾਗ— ਭਾਰਤੀ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਨੇ ਪੰਜਵੇਂ ਦੌਰ 'ਚ ਦੁਨੀਆ ਦੇ ਚੋਟੀ ਦੀ ਜੂਨੀਅਰ ਖਿਡਾਰੀ ਅਲੀਰੇਜਾ ਫਿਰੌਜਾ ਨੂੰ ਹਰਾ ਕੇ ਪ੍ਰਾਗ ਸ਼ਤਰੰਜ ਮਹਾਉਤਸਵ ਦੇ ਮਾਸਟਰਸ ਵਰਗ ਦੀ ਸੂਚੀ 'ਚ ਇਕ ਅੰਕ ਦੇ ਫਰਕ ਨਾਲ ਸਿੰਗਲ ਵਾਧਾ ਕਾਇਮ ਰੱਖਿਆ। 25 ਸਾਲਾ ਇਸ ਖਿਡਾਰੀ ਨੇ ਚਿੱਟੇ ਮੁਹਰਿਆਂ ਨਾਲ ਖੇਡਦੇ ਹੋਏ ਈਰਾਨ ਦੇ ਫਿਰੌਜ਼ਾ ਨੂੰ 24 ਚਾਲਾਂ 'ਚ ਹਰਾਇਆ, ਜਿਸ ਨਾਲ ਉਨ੍ਹਾਂ ਦੇ ਚਾਰ ਅੰਕ ਹੋ ਗਏ। ਇਸ 'ਚ ਖੇਡ ਰਹੇ 10 ਖਿਡਾਰੀਆਂ 'ਚੋਂ ਇਕ ਹੋਰ ਭਾਰਤੀ ਪੀ. ਹਰੀਕ੍ਰਿਸ਼ਨਾ ਨੇ ਪੰਜਵੇਂ ਦੌਰ 'ਚ ਰੂਸ ਦੇ ਨਿਕਿਤਾ ਵਿਤੀਯੋਗਵਾ ਨਾਲ 59 ਚਾਲਾਂ ਦੇ ਬਾਅਦ ਡਰਾਅ ਖੇਡਿਆ। ਇਸ ਡਰਾਅ ਦੇ ਬਾਅਦ ਉਨ੍ਹਾਂ ਦੇ ਦੋ ਅੰਕ ਹੋ ਗਏ। ਛੇਵੇਂ ਦੌਰ 'ਚ ਗੁਜਰਾਤੀ ਦਾ ਸਾਹਮਣਾ ਵਿਤੀਯੁਗੋਵ ਨਾਲ ਹੋਵੇਗਾ ਜਦਕਿ ਹਰੀਕ੍ਰਿਸ਼ਨਾ ਡੇਵਿਡ ਐਂਟੋਨ ਨਾਲ ਭਿੜਨਗੇ।


author

Tarsem Singh

Content Editor

Related News