ਵੀਨਸ ਵਿਲੀਅਮਸ ਬਣੇਗੀ ਨਵੀਂ ‘ਬਾਰਬੀ ਡੌਲ’

Thursday, Aug 14, 2025 - 11:39 AM (IST)

ਵੀਨਸ ਵਿਲੀਅਮਸ ਬਣੇਗੀ ਨਵੀਂ ‘ਬਾਰਬੀ ਡੌਲ’

ਨਿਊਯਾਰਕ– ਧਾਕੜ ਟੈਨਿਸ ਖਿਡਾਰਨ ਵੀਨਸ ਵਿਲੀਅਮਸ ਜਲਦ ਹੀ ‘ਬਾਰਬੀ ਡੌਲ’ ਦੇ ਰੂਪ ਵਿਚ ਨਜ਼ਰ ਆਵੇਗੀ। ਇਸ ਗੁੜੀਆ ਨਿਰਮਾਤਾ ਕੰਪਨੀ ਨੇ ਪ੍ਰੇਰਣਾਦਾਇਕ ਮਹਿਲਾਵਾਂ ਦੀ ਆਪਣੀ ਸੀਰੀਜ਼ ਵਿਚ ਵੀਨਸ ਨੂੰ ਲੈ ਕੇ ‘ਬਾਰਬੀ ਡੌਲ’ ਬਣਾਈ ਹੈ, ਜਿਸ ਨੂੰ ਸ਼ੁੱਕਰਵਾਰ ਨੂੰ ਜਾਰੀ ਕੀਤਾ ਜਾਵੇਗਾ। ਇਸ ਗੁੜੀਆ ਨੂੰ ਇਸ ਤਰ੍ਹਾਂ ਦੀ ਡ੍ਰੈੱਸ ਪਹਿਨਾਈ ਗਈ ਹੈ ਜਿਹੜੀ ਵੀਨਸ ਨੇ 2007 ਵਿਚ ਵਿੰਬਲਡਨ ਚੈਂਪੀਅਨ ਬਣਨ ਦੌਰਾਨ ਪਹਿਨੀ ਸੀ। ਇਹ ਉਹ ਹੀ ਸਾਲ ਸੀ ਜਦੋਂ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਵਿਚ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਐਵਾਰਡ ਰਾਸ਼ੀ ਮਿਲੀ ਸੀ।

ਇਸ ਗੁੜੀਆ ਦੀ ਖੁਦਰਾ ਕੀਮਤ 38 ਡਾਲਰ ਦੱਸੀ ਗਈ ਹੈ, ਜਿਸ ਵਿਚ ਵੀਨਸ ਪੂਰੀ ਤਰ੍ਹਾਂ ਸਫੈਦ ਡ੍ਰੈੱਸ ਵਿਚ ਹੋਵੇਗੀ। ਉਸਦੇ ਗਲੇ ਵਿਚ ਹਰੇ ਰੰਗ ਦਾ ਰਤਨ ਦਾ ਹਾਰ, ਬਾਂਹ ਦਾ ਬੈਂਡ, ਹੱਥਾਂ ਵਿਚ ਰੈਕੇਟ ਤੇ ਟੈਨਿਸ ਬਾਲ ਹੋਵੇਗੀ। 


author

Tarsem Singh

Content Editor

Related News