ਵੀਨਸ ਵਿਲੀਅਮਜ਼ ਤੇ ਐਲੇਕਜ਼ੈਂਡਰਾ ਐਲਾ ਕੈਨੇਡਾ ਓਪਨ ’ਚ ਖੇਡਣਗੀਆਂ

Monday, Aug 03, 2026 - 12:13 PM (IST)

ਵੀਨਸ ਵਿਲੀਅਮਜ਼ ਤੇ ਐਲੇਕਜ਼ੈਂਡਰਾ ਐਲਾ ਕੈਨੇਡਾ ਓਪਨ ’ਚ ਖੇਡਣਗੀਆਂ

ਟੋਰਾਂਟੋ- ਅਮਰੀਕਾ ਦੀ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਅਤੇ ਫਿਲੀਪੀਨਜ਼ ਦੀ ਐਲੇਕਜ਼ੈਂਡਰਾ ਐਲਾ ਕੈਨੇਡਾ ਓਪਨ ਡਬਲਯੂ. ਟੀ. ਏ. 1000 ’ਚ ਟੈਨਿਸ ਖੇਡਦੀਆਂ ਹੋਈਆਂ ਨਜ਼ਰ ਆਉਣਗੀਆਂ।

ਅਮਰੀਕਾ ਦੀ ਵਿਲੀਅਮਜ਼ ਵਾਈਲਡ ਕਾਰਡ ਐਂਟਰੀ ਦੇ ਨਾਲ ਆਪਣੀ ਮੁਹਿੰਮ ਸ਼ੁਰੂ ਕਰੇਗੀ । ਇਹ ਕੈਨੇਡਾ ’ਚ ਉਸ ਦਾ 13ਵਾਂ ਟੂਰਨਾਮੈਂਟ ਹੋਵੇਗਾ। ਕੈਨੇਡਾ ’ਚ ਉਸ ਦਾ ਹੁਣ ਤੱਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ 2014 ’ਚ ਰਿਹਾ ਸੀ, ਜਦੋਂ ਉਸ ਨੇ ਆਪਣੀ ਭੈਣ ਸੇਰੇਨਾ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ। ਇਹ ਟੂਰਨਾਮੈਂਟ 1 ਤੋਂ 13 ਅਗਸਤ ਤੱਕ ਚੱਲੇਗਾ ਅਤੇ ਮਹਿਲਾਵਾਂ ਦੇ ਮੈਚ ਟੋਰਾਂਟੋ ’ਚ ਹੋਣਗੇ।

46 ਸਾਲਾ ਖਿਡਾਰਨ ਪਹਿਲੇ ਰਾਊਂਡ ’ਚ ਸੈਂਟਰ ਕੋਰਟ ’ਚ ਉਜ਼ਬੇਕਿਸਤਾਨ ਦੀ ਕਾਮਿਲਾ ਰਾਖਿਮੋਵਾ ਦਾ ਸਾਹਮਣਾ ਕਰੇਗੀ। ਉੱਥੇ ਹੀ, ਐਲਾ ਨੂੰ ਪਹਿਲੇ ਰਾਊਂਡ ’ਚ ‘ਬਾਈ’ (ਸਿੱਧੇ ਅਗਲੇ ਰਾਊਂਡ ’ਚ ਜਗ੍ਹਾ) ਮਿਲੀ ਹੈ, ਇਸ ਲਈ ਉਹ ਦੂਜੇ ਰਾਊਂਡ ਲਈ ਮੰਗਲਵਾਰ ਜਾਂ ਬੁੱਧਵਾਰ ਨੂੰ ਕੋਰਟ ’ਚ ਉਤਰੇਗੀ। ਉਸ ਦਾ ਮੁਕਾਬਲਾ ਅਮਰੀਕਾ ਦੀ ਐਲਿਸੀਆ ਪਾਰਕਸ ਜਾਂ ਅੰਡੋਰਾ ਦੀ ਕੁਲਾਲੀਫਾਇਰ ਵਿਕਟੋਰੀਆ ਜਿਮੇਨੇਜ਼ ਕਾਸਿੰਤਸੇਵਾ ਨਾਲ ਹੋ ਸਕਦਾ ਹੈ।


author

Tarsem Singh

Content Editor

Related News