''ਬਾਲ ਗਰਲ'' ਨੂੰ ''ਹੌਟ'' ਕਹਿਣ ''ਤੇ ਅੰਪਾਇਰ ''ਤੇ ਪਾਬੰਦੀ

Wednesday, Oct 02, 2019 - 02:04 AM (IST)

''ਬਾਲ ਗਰਲ'' ਨੂੰ ''ਹੌਟ'' ਕਹਿਣ ''ਤੇ ਅੰਪਾਇਰ ''ਤੇ ਪਾਬੰਦੀ

ਪੈਰਿਸ— ਇਟਲੀ ਦੇ ਪੁਰਸ਼ਾਂ ਦੇ ਇਕ ਟੈਨਿਸ ਟੂਰਨਾਮੈਂਟ ਦੌਰਾਨ 'ਬਾਲ ਗਰਲ' ਨੂੰ 'ਉਹ ਹੌਟ ਹੈ ਜਾਂ ਨਹੀਂ' ਪੁੱਛਣ ਵਾਲੇ ਅੰਪਾਇਰ ਨੂੰ ਜਾਂਚ ਹੋਣ ਤਕ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਏ. ਟੀ. ਪੀ. ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅੰਪਾਇਰ ਜਿਆਨਲੁਕਾ ਮੋਸਕਾਰੇਲਾ ਨੇ ਪਿਛਲੇ ਹਫਤੇ ਇਟਲੀ ਦੇ ਫਲੋਰੈਂਸ ਵਿਚ ਏ. ਟੀ. ਪੀ. ਪੁਰਸ਼ ਟੂਰਨਾਮੈਂਟ ਦੌਰਾਨ ਲੜਕੀ ਤੋਂ ਇਹ ਗੱਲ ਪੁੱਛੀ। ਇਸ ਅੰਪਾਇਰ 'ਤੇ ਇਕ ਖਿਡਾਰੀ ਦੇ ਪ੍ਰਤੀ ਗੈਰ-ਜ਼ਰੂਰੀ ਵਰਤਾਓ ਕਰਨ ਦਾ ਵੀ ਦੋਸ਼ ਹੈ।

PunjabKesari
ਇਕ ਵੀਡੀਓ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈ, ਜਿਸ ਵਿਚ ਮੋਸਕਾਰੇਲਾ ਉਸ ਲੜਕੀ ਨੂੰ ਕਹਿ ਰਿਹਾ ਹੈ, ''ਬਹੁਤ ਸੈਕਸੀ ਹੋ'' ਇਸ ਤੋਂ ਬਾਅਦ ਉਹ ਪੁੱਛਦਾ ਹੈ, ''ਕੀ ਤੁਸੀਂ 'ਹੌਟ' ਹੋ, ਸਰੀਰਕ ਜਾਂ ਭਾਵਨਾਤਮਕ ਇਹ ਦੋਵੇਂ ਤਰ੍ਹਾਂ ਨਾਲ...।'' ਇਹ ਘਟਨਾ ਪੇਡ੍ਰੋ ਸੋਸਾ ਅਤੇ ਐਨਰਿਕੋ ਡੇਲਾ ਵਾਲੇਲਾ ਦੇ ਵਿਚਾਲੇ ਚੈਲੰਜਰ ਟੂਰ ਮੈਚ ਦੇ ਦੌਰਾਨ ਘਟੀ ਸੀ। ਇਸ ਮੈਚ ਦੌਰਾਨ ਵਾਲੇਲਾ ਜਦੋਂ ਕੁਝ ਸਮੇਂ ਲਈ ਕੋਰਟ ਤੋਂ ਗੈਰ-ਹਾਜ਼ਰ ਸਨ ਤਦ ਅੰਪਾਇਰ ਨੇ ਸੋਸਾ ਨੂੰ ਚੀਅਰ ਵੀ ਕੀਤਾ ਸੀ।
ਏ. ਟੀ. ਪੀ. ਨੇ ਬਿਆਨ ਵਿਚ ਕਿਹਾ, ''ਅਸੀਂ ਪਿਛਲੇ ਹਫਤੇ ਫਲੋਰੈਂਸ ਵਿਚ ਘਟੀ ਘਟਨਾ ਤੋਂ ਅਣਜਾਣ ਹਾਂ। ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਮੋਸਕਾਰੇਲਾ ਨੂੰ ਤੁਰੰਤ ਹੀ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ ਗਿਆ  ਅਤੇ ਸੰਪਰੂਨ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।'' ਇਸ ਵਿਚ ਕਿਹਾ ਗਿਆ ਹੈ, ''ਮੋਸਕਾਰੇਲਾ ਨੂੰ ਏ. ਟੀ. ਪੀ. ਦੇ ਕਰਾਰਬੱਧ ਅਧਿਕਾਰੀ ਦੀਆਂ ਸੇਵਾਵਾਂ ਤੋਂ ਜਾਂਚ ਹੋਣ ਤਕ ਅਸਥਾਈ ਤੌਰ 'ਤੇ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ।''


author

Gurdeep Singh

Content Editor

Related News