UEFA ਨੇ ਰੂਸੀ ਫੁੱਟਬਾਲ ਕਲੱਬ ''ਤੇ ਲਾਇਆ ਬੈਨ

Thursday, Oct 18, 2018 - 05:05 PM (IST)

ਜਿਊਰਿਖ : ਯੂਰੋਪੀਅਨ ਫੁੱਟਬਾਲ ਸੰਸਥਾ (ਯੂ. ਈ. ਐੱਫ. ਏ.) ਨੇ ਰੂਸ ਦੇ ਫੁੱਟਬਾਲ ਕਲੱਬ ਰੂਬੀਨ ਕਜਾਨ ਨੂੰ ਤੈਅ ਨਿਰਧਾਰਤ ਸੀਮਾ ਤੋਂ ਵੱਧ ਪੈਸਾ ਖਰਚ ਕਰਨ ਦੇ ਨਿਯਮ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਇਕ ਸਾਲ ਲਈ ਸਸਪੈਂਡ ਕਰ ਦਿੱਤਾ ਹੈ। ਯੂ. ਈ. ਐੱਫ. ਏ. ਨੇ ਵੀਰਵਾਰ ਨੂੰ ਜਾਰੀ ਆਪਣੇ ਬਿਆਨ ਵਿਚ ਦੱਸਿਆ ਕਿ ਵਿਤੀ ਪਾਰਦਰਸ਼ਿਤਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਲੱਬ ਯੂਰੋਪ ਲਈ ਕੁਆਲੀਫਾਈ ਕਰ ਲੈਂਦਾ ਹੈ ਤਾਂ ਅਗਲੇ 2 ਸੈਸ਼ਨ ਲਈ ਇਹ ਕਰਾਰ ਅਸਰਦਾਰ ਹੋਵੇਗਾ। 

PunjabKesari

ਫੁੱਟਬਾਲ ਸੰਸਥਾ ਨੇ ਕਿਹਾ ਕਿ ਕਜਾਨ ਕਲੱਬ ਨੂੰ ਯੂ. ਈ. ਐੱਫ. ਏ. ਦੇ ਅਗਲੇ ਸਾਲ ਚੈਂਪੀਅਨਸ਼ਿਪ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਜਿਹੇ 'ਚ ਜੇਕਰ ਕਲੱਬ ਕੁਆਲੀਫਾਈ ਕਰ ਲੈਂਦਾ ਹੈ ਤਾਂ ਅਗਲੇ 2 ਸੈਸ਼ਨਾਂ ਲਈ ਇਹ ਕਰਾਰ ਲਾਗੂ ਹੋਵੇਗਾ ਅਤੇ ਉਹ ਇਸ ਵਿਚ ਨਹੀਂ ਖੇਡ ਸਕੇਗਾ। ਯੂ. ਈ. ਐੱਫ. ਏ. ਨੇ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਇਸ ਨੂੰ ਸਮਝੌਤਾ ਕਰਾਰ ਦੇ ਨਿਯਮ ਵਿਚ ਉਲੰਘਣਾ ਦੱਸਿਆ। ਯੂ. ਈ. ਐੱਫ. ਏ. ਨੇ ਅਮੀਰ ਕਲੱਬ ਮਾਲਕਾਂ ਨੂੰ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਕਲੱਬ ਵਿਚ ਨਿਵੇਸ਼ ਕਰਨ ਤੋਂ ਰੋਕਿਆ। ਆਪਣੀ ਟੀਮ ਦੀ ਗਿਣਤੀ ਨੂੰ ਵਧਾਉਣ ਅਤੇ ਵੱਧ ਖਿਡਾਰੀ ਰੱਖਣ ਲਈ ਫਾਈਨੈਂਸ਼ਲ ਫੇਅਰ ਪਲੇ ਜਾਂ ਵਿਤੀ ਇਮਾਨਦਾਰੀ ਵਰਗੇ ਨਿਯਮ ਨੂੰ ਲਾਗੂ ਕੀਤਾ ਹੈ।


Related News