ਚੋਟੀ ਦਾ ਦਰਜਾ ਪ੍ਰਾਪਤ ਕੋਕੋ ਗੌਫ ਨੈਸ਼ਨਲ ਬੈਂਕ ਓਪਨ ਤੋਂ ਬਾਹਰ
Saturday, Aug 10, 2024 - 11:17 AM (IST)

ਟੋਰਾਂਟੋ : ਚੋਟੀ ਦਾ ਦਰਜਾ ਪ੍ਰਾਪਤ ਕੋਕੋ ਗੌਫ 14ਵਾਂ ਦਰਜਾ ਪ੍ਰਾਪਤ ਡਾਇਨਾ ਸਨਾਈਡਰ ਨੂੰ 6. 4, 6.1 ਨਾਲ ਹਾਰ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਤੋਂ ਬਾਹਰ ਹੋ ਗਈ। ਸਨਾਈਡਰ ਦਾ ਸਾਹਮਣਾ ਹੁਣ ਛੇਵਾਂ ਦਰਜਾ ਪ੍ਰਾਪਤ ਲਿਉਡਮਿਲਾ ਸੈਮਸੋਨੋਵਾ ਨਾਲ ਹੋਵੇਗਾ, ਜਿਨ੍ਹਾਂ ਨੇ ਏਲਿਸੇ ਮਾਰਟੇਨਜ਼ ਨੂੰ 6.2, 6. 4 ਨਾਲ ਮਾਤ ਦਿੱਤੀ ਸੀ।
ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਅਰਿਨਾ ਸਬਾਲੇਂਕਾ ਨੇ ਕੇਟੀ ਬੋਲਟਰ ਨੂੰ 6.3, 6.3 ਨਾਲ ਹਰਾਇਆ। ਮੌਜੂਦਾ ਚੈਂਪੀਅਨ ਜੈਸਿਕਾ ਪੇਗੁਲਾ ਨੇ ਕੁਆਲੀਫਾਇਰ ਐਸ਼ਲਿਨ ਕਰੂਗਰ ਨੂੰ 6.2, 6.4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਪੇਟੋਨ ਸਟਾਰਨਜ਼ ਨਾਲ ਹੋਵੇਗਾ, ਜੋ ਵਿਕਟੋਰੀਆ ਅਜ਼ਾਰੇਂਕਾ ਦੇ ਪੱਟ ਦੀ ਸੱਟ ਕਾਰਨ ਕੋਰਟ ਛੱਡਣ ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ। ਟੇਲਰ ਟਾਊਨਸੈਂਡ ਨੇ ਚੌਥਾ ਦਰਜਾ ਪ੍ਰਾਪਤ ਜੇਲੇਨਾ ਓਸਤਾਪੇਂਕੋ ਨੂੰ 6.2, 6.1 ਨਾਲ ਹਰਾਇਆ। ਜਦੋਂ ਕਿ ਏਮਾ ਨਵਾਰੋ ਨੇ ਮਾਰਟਾ ਕੋਸਟਿਕ ਨੂੰ 7.5, 7. 5 ਨਾਲ ਹਰਾਇਆ।