ਜੋ ਹਾਸਲ ਕਰਨ ਆਏ ਹਾਂ ਉਸ ਵੱਲ ਇਕ ਕਦਮ ਹੋਰ ਵਧਾਇਆ : ਗਰਗ

Tuesday, Feb 04, 2020 - 10:01 PM (IST)

ਜੋ ਹਾਸਲ ਕਰਨ ਆਏ ਹਾਂ ਉਸ ਵੱਲ ਇਕ ਕਦਮ ਹੋਰ ਵਧਾਇਆ : ਗਰਗ

ਨਵੀਂ ਦਿੱਲੀ— ਭਾਰਤ ਦੀ ਅੰਡਰ-19 ਟੀਮ ਦੇ ਕਪਤਾਨ ਪ੍ਰਿਯਮ ਗਰਗ ਨੇ ਮੰਗਲਵਾਰ ਨੂੰ ਇੱਥੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਬਾਅਦ ਕਿਹਾ ਕਿ ਉਸਦੀ ਟੀਮ ਜੋ ਹਾਸਲ ਕਰਨ ਆਈ ਹੈ ਉਸ ਵੱਲ ਉਨ੍ਹਾਂ ਨੇ ਇਕ ਹੋਰ ਕਦਮ ਵਧਾ ਲਿਆ ਹੈ। ਪਿਛਲੀ ਚੈਂਪੀਅਨ ਭਾਰਤ ਨੇ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਤੀਜੀ ਤੇ ਕੁੱਲ 7ਵੀਂ ਬਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਈ। ਗਰਗ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਜਦੋ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਸਾਡਾ ਟੀਚਾ ਸੀ ਅਸੀਂ ਇਕ ਹੋਰ ਕਦਮ ਵਧਾਇਆ ਹੈ। ਮੈਂ ਚਾਹੁੰਦਾ ਹਾਂ ਕਿ ਅਸੀਂ ਓਹੀ ਪ੍ਰਕਿਰਿਆ ਦੋਹਰਾਈਏ, ਜਿਸ 'ਤੇ ਹੁਣ ਤਕ ਚੱਲਦੇ ਆ ਰਹੇ ਹਾਂ। ਸਾਨੂੰ ਫਾਈਨਲ ਨੂੰ ਇਕ ਹੋਰ ਮੈਚ ਦੀ ਤਰ੍ਹਾਂ ਖੇਡਣਾ ਹੋਵੇਗਾ। ਗਰਗ ਨੇ ਕਾਰਤਿਕ ਤਿਆਗੀ, ਸੁਸ਼ਾਂਤ ਮਿਸ਼ਰਾ ਤੇ ਆਕਾਸ਼ ਸਿੰਘ ਦੀ ਭਾਰਤੀ ਤੇਜ਼ ਗੇਂਦਬਾਜ਼ੀ ਤਿਕੜੀ ਦੀ ਸ਼ਲਾਘਾ ਕੀਤੀ।

PunjabKesari
ਉਨ੍ਹਾਂ ਨੇ ਕਿਹਾ ਕਿ ਇਹ ਟੂਰਨਾਮੈਂਟ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਕਿਉਂਕਿ ਸਾਡੇ ਸਾਰੇ ਤੇਜ਼ ਗੇਂਦਬਾਜ਼ ਨਿਯਮਿਤ ਰੂਪ ਨਾਲ 140 ਕਿ.ਮੀ ਪ੍ਰਤੀ ਘੰਟੇ ਤੋਂ ਜ਼ਿਆਦਾ ਗਤੀ ਨਾਲ ਗੇਂਦਬਾਜ਼ੀ ਕਰ ਸਕਦੇ ਹਨ। ਸਪਿਨਰ ਵੀ ਵਧੀਆ ਲਾਈਨ ਤੇ ਲੈਂਥ ਦੇ ਨਾਲ ਗੇਂਦਬਾਜ਼ੀ ਕਰ ਰਹੇ ਹਨ। ਗਰਗ ਨੇ ਸਲਾਮੀ ਬੱਲੇਬਾਜ਼ਾਂ ਯਸ਼ਸਵੀ ਤੇ ਸਕਸੇਨਾ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪਹਿਲੇ ਵਿਕਟ ਦੇ ਲਈ 176 ਦੌੜਾਂ ਦੀ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਬਾਰ ਨਹੀਂ ਹੈ। ਉਹ ਪਿਛਲੇ ਇਕ ਸਾਲ ਤੋਂ ਅਜਿਹਾ ਕਰ ਰਹੇ ਹਨ। ਉਹ ਬਹੁਤ ਜ਼ਿਆਦਾ ਇਕੱਠੇ ਖੇਡਦੇ ਹਨ ਇਸ ਲਈ ਇਕ ਦੂਜੇ ਦੀ ਮਦਦ ਕਰਦੇ ਹਨ।

PunjabKesari


author

Gurdeep Singh

Content Editor

Related News