ਟੋਕੀਓ ਨੇ ''ਚੈਰੀ ਬਲਾਸਮ'' ਦੇ ਆਕਾਰ ਦੀ ਓਲੰਪਿਕ ਮਸ਼ਾਲ ਦੀ ਕੀਤੀ ਘੁੰਡ ਚੁਕਾਈ
Wednesday, Mar 20, 2019 - 04:51 PM (IST)

ਟੋਕੀਓ— ਟੋਕੀਓ ਓਲੰਪਿਕ 2020 ਦੇ ਆਯੋਜਕਾਂ ਨੇ ਬੁੱਧਵਾਰ ਨੂੰ ਚੇਰੀ ਬਲਾਸਮ ਦੇ ਆਕਾਰ ਦੀ ਓਲੰਪਿਕ ਮਸ਼ਾਲ ਦੀ ਘੁੰਡ ਚੁਕਾਈ ਕੀਤੀ। ਆਯੋਜਕਾਂ ਨੇ ਦੱਸਿਆ ਕਿ ਮਸ਼ਾਲ ਦਾ ਸਿਖਰਲਾ ਹਿੱਸਾ ਚੈਰੀ ਬਲਾਸਮ ਦੇ ਆਕਾਰ ਦਾ ਹੈ ਅਤੇ ਇਸ 'ਚ ਉਹੀ ਤਕਨੀਕ ਇਸਤੇਮਾਲ ਕੀਤੀ ਗਈ ਹੈ ਜੋ ਜਾਪਾਨ ਦੀ ਬੁਲੇਟ ਟਰੇਨ ਬਣਾਉਣ 'ਚ ਕੀਤੀ ਜਾਂਦੀ ਹੈ।
ਸੁਨਹਿਰੇ ਗੁਲਾਬ ਦੀ ਤਰ੍ਹਾਂ ਚਮਕਦਾਰ ਇਹ ਟਾਰਚ 71 ਸੈਂਟੀਮੀਟਰ ਲੰਬੀ ਅਤੇ ਇਕ ਕਿਲੋ 200 ਗ੍ਰਾਮ ਵਜ਼ਨ ਦੀ ਹੈ। ਇਸ 'ਚ 2011 'ਚ ਭੂਚਾਲ ਅਤੇ ਸੁਨਾਮੀ ਪੀੜਤਾਂ ਲਈ ਅਸਥਾਈ ਮਕਾਨ ਬਣਾਉਣ 'ਚ ਇਸਤੇਮਾਲ ਕੀਤੇ ਗਏ ਐਲਮੀਨੀਅਮ ਤੋਂ ਨਿਕਲੇ ਬੇਕਾਰ ਪਦਾਰਥਾਂ ਦਾ ਇਸਤਮਾਲ ਕੀਤਾ ਗਿਆ ਹੈ। ਓਲੰਪਿਕ ਮਸ਼ਾਲ ਰਿਲੇ ਫੁਕੂਸ਼ਿਮਾ ਤੋਂ 26 ਮਾਰਚ 2020 ਨੂੰ ਸੁਰੂ ਹੋਵੇਗੀ ਜੋ 10 ਜੁਲਾਈ ਨੂੰ ਟੋਕੀਓ ਪਹੁੰਚੇਗੀ।