ਇਨ੍ਹਾਂ ਖਿਡਾਰੀਆਂ ਨੇ ਮੰਨੀ ਗੰਭੀਰ ਦੀ ਸਲਾਹ, ਬਾਕੀਆਂ ''ਤੇ ਸਸਪੈਂਸ
Wednesday, Jan 08, 2025 - 06:38 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਨੇ ਬਾਰਡਰ ਗਾਵਸਕਰ ਸੀਰੀਜ਼ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਜਿਸ ਦੇ ਸਿੱਟੇ ਵਜੋਂ ਟੀਮ ਨੂੰ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਦੇ ਕਈ ਸਟਾਰ ਖਿਡਾਰੀ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਜੇਕਰ ਇਸ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਦੇ ਕਈ ਸਟਾਰ ਖਿਡਾਰੀਆਂ ਨੇ ਲੰਬੇ ਸਮੇਂ ਤੋਂ ਘਰੇਲੂ ਕ੍ਰਿਕਟ ਖੇਡ ਕੇ ਆਪਣੇ ਪ੍ਰਦਰਸ਼ਨ ਦੀ ਧਾਰ ਨੂੰ ਤਿੱਖਾ ਨਹੀਂ ਕੀਤਾ ਸੀ ਸਿੱਟੇ ਵਜੋਂ ਲਗਾਤਾਰ ਅਭਿਆਸ ਤੋਂ ਖੁੰਝ ਜਾਣ ਕਾਰਨ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਸਾਰੇ ਭਾਰਤੀ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : Champions Trophy 'ਚ ਪਿਆ ਨਵਾਂ ਚੱਕਰ! ਭਾਰਤ-ਪਾਕਿ ਤੋਂ ਬਾਅਦ ਹੁਣ ਇਸ ਟੀਮ ਦਾ ਪਿਆ ਰੇੜਕਾ
ਇਸ ਤੋਂ ਬਾਅਦ ਕਰਨਾਟਕ ਦੇ ਪ੍ਰਸਿਧ ਕ੍ਰਿਸ਼ਨਾ, ਦੇਵਦੱਤ ਪਡਿੱਕਲ ਅਤੇ ਤਾਮਿਲਨਾਡੂ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਵੀਰਵਾਰ ਤੋਂ ਵਡੋਦਰਾ ਵਿਚ ਸ਼ੁਰੂ ਹੋ ਰਹੇ ਵਿਜੇ ਹਜ਼ਾਰੇ ਟਰਾਫੀ ਦੇ ਨਾਕਆਊਟ ਮੈਚਾਂ ਲਈ ਉਪਲਬਧ ਹੋਣਗੇ। ਉਥੇ ਹੀ ਆਸਟਰੇਲੀਆ ਖਿਲਾਫ ਸਾਰੇ ਪੰਜ ਟੈਸਟ ਮੈਚ ਖੇਡਣ ਵਾਲੇ ਕੇਐਲ ਰਾਹੁਲ ਨੇ ਬ੍ਰੇਕ ਦੀ ਬੇਨਤੀ ਕੀਤੀ ਹੈ ਅਤੇ ਉਹ ਨਹੀਂ ਖੇਡਣਗੇ। 23 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਦੇ ਦੂਜੇ ਪੜਾਅ ਲਈ ਰਾਹੁਲ ਦੀ ਉਪਲਬਧਤਾ ਬਾਰੇ ਬਾਅਦ ਵਿੱਚ ਫੈਸਲਾ ਲਿਆ ਜਾਵੇਗਾ। ਟੀਮ ਇੰਡੀਆ ਦੇ ਇਨ੍ਹਾਂ ਖਿਡਾਰੀਆਂ ਨੇ ਤਾਂ ਕੋਚ ਦੀ ਸਲਾਹ ਮੰਨ ਲਈ ਹੈ ਪਰ ਬਾਕੀ ਸਟਾਰ ਖਿਡਾਰੀਆਂ ਦੇ ਫੈਸਲੇ 'ਤੇ ਸਸਪੈਂਸ ਬਾਕੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ! ਮਾਪਿਆਂ ਦਾ ਨਾਂ ਚਮਕਾਉਣ ਗਈ ਖਿਡਾਰਣ ਦੀ ਕੋਚ ਨੇ ਰੋਲ਼ੀ ਪੱਤ
ਜ਼ਿਕਰਯੋਗ ਹੈ ਕਿ ਟੀਮ ਦੇ ਕਪਤਾਨ ਗੰਭੀਰ ਨੇ ਵੀ ਇਸ਼ਾਰਿਆਂ-ਇਸ਼ਾਰਿਆਂ ਵਿਚ ਕਿਹਾ ਹੈ ਕਿ ਸਟਾਰ ਖਿਡਾਰੀ ਰੋਹਿਤ ਤੇ ਕੋਹਲੀ ਤੋਂ ਇਲਾਵਾ ਸਾਰੇ ਟੈਸਟ ਟੀਮ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ, ਖਾਸ ਤੌਰ 'ਤੇ ਰੈੱਡ ਬਾਲ ਕ੍ਰਿਕਟ ਖੇਡਣ ਲਈ ਮੈਦਾਨ 'ਤੇ ਉਤਰਨਾ ਹੋਵੇਗਾ। ਭਾਰਤ ਦੇ ਕਈ ਸੁਪਰ ਸਟਾਰ ਕ੍ਰਿਕਟਰ ਘਰੇਲੂ ਕ੍ਰਿਕਟ ਦੇ ਰੈੱਡ ਬਾਲ ਫਾਰਮੈਟ (ਫਰਸਟ ਕਲਾਸ ਕ੍ਰਿਕਟ) ਤੋਂ ਦੂਰ ਹਨ। ਵਿਰਾਟ ਕੋਹਲੀ 2 ਤੋ 5 ਨਵੰਬਰ) ਨੇ ਆਖਰੀ ਵਾਰ 2012 ਵਿਚ ਘਰੇਲੂ ਲਾਲ ਗੇਂਦ ਕ੍ਰਿਕਟ ਖੇਡੀ ਸੀ। ਰੋਹਿਤ ਨੇ 2015 (7 ਤੋਂ 10 ਨਵੰਬਰ) 'ਚ ਖੇਡਦੇ ਹੋਏ ਦਿਸੇ ਸਨ। ਕੋਹਲੀ ਨੇ ਇਹ ਮੁਕਾਬਲਾ ਗਾਜ਼ੀਆਬਾਦ 'ਚ ਯੂਪੀ ਦੇ ਖਿਲਾਫ ਖੇਡਿਆ ਸੀ ਜਿੱਥੇ ਉਸ ਨੇ ਦੋਵੇਂ ਪਾਰੀਆਂ ਵਿਚ 14 ਤੇ 43 ਦੌੜਾਂ ਬਣਾਈਆਂ। ਜਦਕਿ ਰੋਹਿਤ ਆਖਰੀ ਵਾਰ ਫਰਸਟ ਕਲਾਸ ਕ੍ਰਿਕਟ ਮੈਚ ਯੂਪੀ ਦੇ ਖਿਲਾਫ ਵਾਨਖੇੜੇ ਸਟੇਡੀਅਮ 'ਚ ਖੇਡਦੇ ਦਿਸੇ ਜਿੱਥੇ ਉਨ੍ਹਾਂ ਨੇ 113 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਿਛਲੇ ਚਾਰ ਸਾਲਾਂ 'ਚ ਸ਼ੁਭਮਨ ਗਿੱਲ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ ਤੇ ਕੇਐੱਲ ਰਾਹੁਲ ਨੇ ਕੁਲ ਮਿਲਾ ਕੇ ਚਾਰ ਲੰਬੇ ਫਾਰਮੈਟ ਵਾਲੇ ਘਰੇਲੂ ਮੈਚ ਖੇਡੇ ਹਨ। ਅੰਕੜੇ ਖ਼ੁਦ ਹੀ ਸਭ ਕੁਝ ਦੱਸ ਰਹੇ ਹਨ। ਭਾਰਤ ਦੀ ਟੈਸਟ ਟੀਮ ਦੇ ਮੁੱਖ ਖਿਡਾਰੀ ਬਾਮੁਸ਼ਕਲ ਹੀ ਘਰੇਲੂ ਮੈਦਾਨਾਂ 'ਤੇ ਖੇਡਦੇ ਹਨ, ਤੇ ਲਾਲ ਗੇਂਦ ਨਾਲ ਮੈਚ ਖੇਡਣ ਦਾ ਅਭਿਆਸ ਨਾਲ ਹੋਣ ਦਾ ਅਸਰ ਇੰਟਕਨੈਸ਼ਨਲ ਨਤੀਜਿਆਂ 'ਤੇ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8