ਰਾਵਲਪਿੰਡੀ ''ਚ ਹੋਵੇਗਾ ਪਾਕਿ ਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ

Sunday, Aug 18, 2024 - 06:10 PM (IST)

ਰਾਵਲਪਿੰਡੀ ''ਚ ਹੋਵੇਗਾ ਪਾਕਿ ਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ

ਲਾਹੌਰ- ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਚ ਚੱਲ ਰਹੇ ਨਿਰਮਾਣ ਕਾਰਨ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ ਮੈਚ ਵੀ ਰਾਵਲਪਿੰਡੀ ਵਿਚ ਹੋਵੇਗਾ। ਪਾਕਿਸਤਾਨ ਕ੍ਰਿਕੇਟ ਬੋਰਡ ਦੁਆਰਾ ਐਤਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ ਦੇ ਅਨੁਸਾਰ, "ਖੇਡ ਦੇ ਘੰਟਿਆਂ ਦੌਰਾਨ ਵੀ ਉਸਾਰੀ ਦਾ ਕੰਮ ਜਾਰੀ ਰਹਿੰਦਾ, ਜਿਸ ਦੀ ਆਵਾਜ਼ ਨਾਲ ਖੇਡ ਪ੍ਰਭਾਵਿਤ ਹੋ ਸਕਦੀ ਸੀ। ਇਸ ਤੋਂ ਇਲਾਵਾ ਨਿਰਮਾਣ ਕਾਰਜਾਂ ਕਾਰਨ ਉੱਠਣ ਵਾਲੀ ਧੂੜ ਵੀ ਖਿਡਾਰੀਆਂ ਲਈ ਠੀਕ ਨਹੀਂ ਹੈ।

ਪੀਸੀਬੀ ਚਾਹੁੰਦਾ ਹੈ ਕਿ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਸਟੇਡੀਅਮ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਵੇ, ਉਨ੍ਹਾਂ ਨੇ ਕਰਾਚੀ 'ਚ ਇੰਗਲੈਂਡ ਨਾਲ ਹੋਣ ਵਾਲੇ ਮੈਚ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ, 'ਫਿਲਹਾਲ ਉਸ ਮੈਚ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਉਹ ਅਜੇ 15 ਤੋਂ 19 ਅਕਤੂਬਰ ਤੱਕ ਆਯੋਜਿਤ ਕੀਤਾ ਗਿਆ। ਅਸੀਂ ਨਿਰਮਾਣ ਕਾਰਜ ਦੀ ਪ੍ਰਗਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਇਸ ਬਾਰੇ ਇੰਗਲੈਂਡ ਕ੍ਰਿਕਟ ਬੋਰਡ ਨੂੰ ਵੀ ਸੂਚਿਤ ਕਰਾਂਗੇ।'' ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ 30 ਅਗਸਤ ਤੋਂ 3 ਸਤੰਬਰ ਤੱਕ ਚੱਲਣ ਵਾਲਾ ਦੂਜਾ ਟੈਸਟ ਕਰਾਚੀ 'ਚ ਹੀ ਬਿਨਾਂ ਕਿਸੇ ਦਰਸ਼ਕ ਦੇ ਖੇਡਿਆ  ਜਾਵੇਗਾ। ਚੈਂਪੀਅਨਸ ਟਰਾਫੀ 2025 ਦੇ ਮੱਦੇਨਜ਼ਰ, ਪੀਸੀਬੀ ਨੇ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਚੱਲ ਰਹੇ ਨਿਰਮਾਣ ਕਾਰਜ ਕਾਰਨ ਇਸ ਨੂੰ ਰਾਵਲਪਿੰਡੀ ਵਿੱਚ ਤਬਦੀਲ ਕਰ ਦਿੱਤਾ ਹੈ। ਹੁਣ ਇਸ ਮੈਚ ਦਾ ਹਿੱਸਾ ਦਰਸ਼ਕ ਵੀ ਹੋਣਗੇ।


author

Aarti dhillon

Content Editor

Related News