MCA ਪ੍ਰਮੁੱਖ ਨੇ ਰਹਾਣੇ ਨੂੰ ਕੀਤਾ ਸਨਮਾਨਤ, ਮੁੰਬਈ ਸੀਨੀਅਰ ਟੀਮ ਨਾਲ ਵੀ ਕੀਤੀ ਮੁਲਾਕਾਤ

Friday, Nov 19, 2021 - 03:38 PM (IST)

MCA ਪ੍ਰਮੁੱਖ ਨੇ ਰਹਾਣੇ ਨੂੰ ਕੀਤਾ ਸਨਮਾਨਤ, ਮੁੰਬਈ ਸੀਨੀਅਰ ਟੀਮ ਨਾਲ ਵੀ ਕੀਤੀ ਮੁਲਾਕਾਤ

ਮੁੰਬਈ-  ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਪ੍ਰਧਾਨ ਵਿਜੇ ਪਾਟਿਲ ਨੇ ਵੀਰਵਾਰ ਨੂੰ ਭਾਰਤੀ ਟੈਸਟ ਟੀਮ ਦੇ ਉੱਪ-ਕਪਤਾਨ ਅਜਿੰਕਯ ਰਹਾਣੇ ਨੂੰ ਇੱਥੇ ਸਨਮਾਨਿਤ ਕੀਤਾ। ਰਹਾਣੇ ਨਿਊਜ਼ੀਲੈਂਡ ਖ਼ਿਲਾਫ਼ ਕਾਨਪੁਰ ਵਿਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਵਿਚ ਭਾਰਤ ਦੀ ਕਪਤਾਨੀ ਕਰਨਗੇ। ਉਹ ਭਾਰਤ ਦੇ ਟੈਸਟ ਮਾਹਿਰਾਂ ਦੇ ਅਭਿਆਸ ਕੈਂਪ ਵਿਚ ਸੋਮਵਾਰ ਤੋਂ ਇੱਥੇ ਪਸੀਨਾ ਵਹਾਅ ਰਹੇ ਹਨ।

ਪਾਟਿਲ ਨੇ ਜਗਦੀਸ਼ ਆਚਰੇਕਰ (ਖ਼ਜ਼ਾਨਚੀ), ਨਦੀਮ ਮੇਮਨ ਤੇ ਅਜਿੰਕਯ ਨਾਇਕ (ਐੱਮ. ਸੀ. ਏ. ਸਿਖਰਲੀ ਕਮੇਟੀ ਦੇ ਮੈਂਬਰ) ਤੇ ਮੁੰਬਈ ਦੇ ਮੁੱਖ ਕੋਚ ਅਮੋਲ ਮਜੂਮਦਾਰ ਦੀ ਮੌਜੂਦਗੀ ਵਿਚ ਰਹਾਣੇ ਨੂੰ ਗੁਲਦਸਤਾ ਭੇਟ ਕੀਤਾ। ਇਸ ਮੌਕੇ ’ਤੇ ਪਾਟਿਲ ਨੇ ਮੁੰਬਈ ਦੀ ਸੀਨੀਅਰ ਟੀਮ ਨਾਲ ਵੀ ਮੁਲਾਕਾਤ ਕੀਤੀ ਜੋ ਵਿਜੇ ਹਜ਼ਾਰੇ ਟਰਾਫੀ ਤੋਂ ਪਹਿਲਾਂ ਇੱਥੇ ਅਭਿਆਸ ਕਰ ਰਹੀ ਹੈ। ਸਈਅਦ ਮੁਸ਼ਤਾਕ ਅਲੀ ਟਰਾਫੀ ਰਾਸ਼ਟਰੀ ਟੀ-20 ਟੂਰਨਾਮੈਂਟ ਦੇ ਲੀਗ ਗੇੜ ’ਚੋਂ ਬਾਹਰ ਹੋਈ ਮੁੰਬਈ ਦੀ ਟੀਮ ਵਿਜੇ ਹਜ਼ਾਰੇ ਟਰਾਫੀ ਦੇ ਲੀਗ ਗੇੜ ਦੇ ਮੈਚ ਤ੍ਰਿਵੇਂਦਰਮ ਵਿਚ ਖੇਡੇਗੀ। ਇਸ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਹੋਵੇਗੀ।


author

Tarsem Singh

Content Editor

Related News