ਜਦੋਂ ਮੈਦਾਨ 'ਤੇ ਡਾਂਸ ਕਰ ਰਹੀ ਚੀਅਰਗਰਲ 'ਤੇ ਆਇਆ ਸੀ ਇਸ ਸਟਾਰ ਕ੍ਰਿਕਟਰ ਦਾ ਦਿਲ

Friday, May 15, 2020 - 10:54 PM (IST)

ਜਦੋਂ ਮੈਦਾਨ 'ਤੇ ਡਾਂਸ ਕਰ ਰਹੀ ਚੀਅਰਗਰਲ 'ਤੇ ਆਇਆ ਸੀ ਇਸ ਸਟਾਰ ਕ੍ਰਿਕਟਰ ਦਾ ਦਿਲ

ਨਵੀਂ ਦਿੱਲੀ— ਆਪਣੀ ਸ਼ਾਨਦਾਰ ਕੀਪਿੰਗ ਤੇ ਧਮਾਕੇਦਾਰ ਬੱਲੇਬਾਜ਼ੀ ਦੇ ਲਈ ਪੂਰੇ ਵਿਸ਼ਵ ਭਰ 'ਚ ਮਸ਼ਹੂਰ ਦੱਖਣੀ ਅਫਰੀਕਾ ਦੇ ਵਿਕਟਕੀਪਰ ਕਵਿੰਟਨ ਡਿ ਕੌਕ ਨਾਲ ਜੁੜੀ ਅਜਿਹੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ, ਜਿਸ ਦੇ ਬਾਰੇ 'ਚ ਬਹੁਤ ਘੱਟ ਹੀ ਲੋਕ ਜਾਣਦੇ ਹਨ।

PunjabKesari
ਸਾਸ਼ਾ ਦੇ ਨਾਲ ਡਿ ਕੌਕ ਦੀ ਪਹਿਲੀ ਮੁਲਾਕਾਤ 2016 'ਚ ਇਕ ਟੀ-20 ਸੀਰੀਜ਼ ਦੇ ਦੌਰਾਨ ਹੋਈ ਸੀ। ਉਸ ਮੈਚ 'ਚ ਡਿ ਕੌਕ ਨੇ ਸ਼ਾਨਦਾਰ ਪਾਰੀ ਖੇਡੀ ਸੀ। ਮੈਚ ਜਿੱਤ ਕੇ ਜਦੋਂ ਉਹ ਪਵੇਲੀਅਨ ਜਾ ਰਿਹਾ ਸੀ ਤਾਂ ਚੀਅਰਲੀਡਰ ਸਾਸ਼ਾ ਉਸਦੇ ਕੋਲ ਆਈ ਤੇ ਉਸ ਨਾਲ ਆਟੋਗ੍ਰਾਫ ਤੇ ਫੋਟੋ ਦੀ ਮੰਗ ਕਰਨ ਲੱਗੀ।

PunjabKesari
ਸਾਸ਼ਾ ਵਰਗੀ ਖੂਬਸੂਰਤ ਮਹਿਲਾ ਨੂੰ ਦੇਖ ਕੇ ਪਹਿਲਾਂ ਤਾਂ ਡਿ ਕੌਕ ਹੈਰਾਨ ਰਹਿ ਗਿਆ। ਜਦੋ ਸਾਸ਼ਾ ਬਾਰ-ਬਾਰ ਆਟੋਗ੍ਰਾਫ ਦੀ ਮੰਗ ਕਰਨ ਲੱਗੀ ਤਾਂ ਡਿ ਕੌਕ ਆਪਣੇ ਖਿਆਲਾਂ ਤੋਂ ਬਾਹਰ ਆਏ। ਉਸ ਨੂੰ ਪਿਆਰ ਨਾਲ ਦੁਬਾਰਾ ਪੁੱਛਿਆ। ਅੱਛਾ ਤਾਂ ਤੁਹਾਨੂੰ ਕੀ ਚਾਹੀਦਾ। ਸਾਸ਼ਾ ਫਿਰ ਬੋਲੀ- ਮੈਂ ਤੁਹਾਡੀ ਫੈਨ ਹਾਂ, ਮੈਨੂੰ ਆਟੋਗ੍ਰਾਫ ਚਾਹੀਦਾ ਤੇ ਫੋਟੋ ਵੀ।

PunjabKesari
ਦਰਅਸਲ ਡਿ ਕੌਕ ਉਸ ਨੂੰ ਪਿਆਰ ਕਰਨ ਲੱਗੇ ਸਨ। ਇਹ ਪਹਿਲੀ ਨਜ਼ਰ ਦਾ ਪਿਆਰ ਹੀ ਸੀ ਕਿ ਇਸ ਅਫਰੀਕੀ ਕਪਤਾਨ ਨੇ ਉਸ ਸਮੇਂ ਸਾਸ਼ਾ ਦਾ ਸੋਸ਼ਲ ਮੀਡੀਆ ਅਕਾਊਂਟ ਪੁੱਛਿਆ ਤੇ ਥੋੜੇ ਹੀ ਦਿਨਾਂ 'ਚ ਉਹ ਇਕ ਦੂਜੇ ਦੇ ਨਾਲ ਗੱਲਾਂ ਕਰਨ ਲੱਗੇ।

PunjabKesari
ਹਾਲਾਂਕਿ ਡਿ ਕੌਕ ਨੂੰ ਸਾਸ਼ਾ ਹਰਲੇ ਦਾ ਨੰਬਰ ਲੈਣ 'ਚ ਬਹੁਤ ਸਮਾਂ ਲੱਗਿਆ ਪਰ ਨੰਬਰ ਲੈਣ ਤੋਂ ਬਾਅਦ ਉਹ ਬਹੁਤ ਸਮੇਂ ਤਕ ਸਾਸ਼ਾ ਨਾਲ ਗੱਲਾਂ ਕਰਦਾ ਰਿਹਾ।

PunjabKesari
2016 'ਚ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਸਾਸ਼ਾ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ। ਇਕੱਲੇ ਇੰਸਟਾਗ੍ਰਾਮ 'ਤੇ ਹੀ ਉਸਦੇ ਹਜ਼ਾਰਾਂ ਫਾਲੋਅਰਸ ਹਨ।


author

Gurdeep Singh

Content Editor

Related News