ਪਹਿਲੀ ਕਬੱਡੀ ਚੈਂਪੀਅਨਜ਼ ਲੀਗ ਦਾ 25 ਜਨਵਰੀ ਤੋਂ ਹੋਵੇਗਾ ਆਗਾਜ਼
Tuesday, Jan 20, 2026 - 10:37 AM (IST)
ਨਵੀਂ ਦਿੱਲੀ– ਪਹਿਲੀ ਕਬੱਡੀ ਚੈਂਪੀਅਨਜ਼ ਲੀਗ (ਕੇ. ਸੀ. ਐੱਲ.) ਦਾ ਆਯੋਜਨ 25 ਜਨਵਰੀ ਤੋਂ 7 ਫਰਵਰੀ ਤੱਕ ਹਰਿਆਣਾ ਦੇ ਰਾਏ ਸਥਿਤ ਖੇਡ ਯੂਨੀਵਰਸਿਟੀ ਵਿਚ ਕੀਤਾ ਜਾਵੇਗਾ। ਆਯੋਜਕਾਂ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਕੇ. ਸੀ. ਐੱਲ. ਨੇ ਅਧਿਕਾਰਤ ਤੌਰ ’ਤੇ ਪਹਿਲੇ ਸੈਸ਼ਨ ਲਈ ਮੈਚਾਂ ਦਾ ਪ੍ਰੋਗਰਾਮ ਐਲਾਨ ਕਰ ਦਿੱਤਾ ਹੈ।
ਇਹ ਪ੍ਰਤੀਯੋਗਿਤਾ 12 ਦਿਨਾਂ ਤੱਕ ਚੱਲੇਗੀ, ਜਿਸ ਵਿਚ 8 ਫ੍ਰੈਂਚਾਈਜ਼ੀ ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਵਿਚ ਸੋਨੀਪਤ ਸਟਾਰਸ, ਗੁਰੂਗ੍ਰਾਮ ਗੁਰਜ, ਹਿਸਾਰ ਹੀਰੋਜ਼ ,ਭਿਵਾਨੀ ਬੁਲਸ, ਰੋਹਤਕ ਰਾਇਲਜ਼, ਕਰਨਾਲ ਕਿੰਗਜ਼, ਪਾਨੀਪਤ ਪੈਂਥਰਸ ਤੇ ਫਰੀਦਾਬਾਦ ਫਾਈਟਰਸ ਸ਼ਾਮਲ ਹਨ। ਇਸ ਪ੍ਰਤੀਯੋਗਿਤਾ ਦਾ ਆਯੋਜਨ ਲੀਗ ਰੂਪ ਵਿਚ ਕੀਤਾ ਜਾਵੇਗਾ, ਜਿਸ ਵਿਚ ਸਾਰੀਆਂ ਟੀਮਾਂ ਇਕ-ਦੂਜੇ ਦਾ ਸਾਹਮਣਾ ਕਰਨਗੀਆਂ।
