ਮੈਚ ਫਿਕਸਿੰਗ ਕਾਰਨ ਬ੍ਰਾਜ਼ੀਲ ਦੇ ਇਸ ਟੈਨਿਸ ਖਿਡਾਰੀ 'ਤੇ ਲੱਗਾ ਲਾਈਫ ਟਾਈਮ ਬੈਨ

01/25/2020 5:05:59 PM

ਸਪੋਰਟਸ ਡੈਸਕ— ਬ੍ਰਾਜ਼ੀਲ ਦੇ ਟੈਨਿਸ ਖਿਡਾਰੀ ਜੋਆਓ ਸੁਜਾ 'ਤੇ ਮੈਚ ਫਿਕਸਿੰਗ ਅਤੇ ਭ੍ਰਿਸ਼ਟਾਚਾਰ ਦੀ ਵਜ੍ਹਾ ਕਰਕੇ ਲਾਈਫ ਟਾਈਮ ਬੈਨ ਲਗਾਇਆ ਗਿਆ ਹੈ। ਟੈਨਿਸ ਇੰਟੀਗ੍ਰਿਟੀ ਯੂਨਿਟ ਨੇ ਸੁਜਾ 'ਤੇ ਦੋ ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਕੀਤਾ ਹੈ। ਉਹ ਦੁਨੀਆ ਦੇ ਟਾਪ 100 ਖਿਡਾਰੀਆਂ 'ਚ ਸ਼ਾਮਲ ਰਹਿ ਚੁੱਕਾ ਹੈ। 

ਟੈਨਿਸ ਇੰਟਿਗ੍ਰਿਟੀ ਯੂਨਿਟ ਦੀ ਜਾਂਚ 'ਚ ਪਾਇਆ ਗਿਆ ਕਿ ਜੋਆਓ ਨੇ 2015 ਤੋਂ 2019 ਦੇ ਵਿਚਾਲੇ ਬ੍ਰਾਜ਼ੀਲ, ਮੈਕਸਿਕੋ, ਅਮਰੀਕਾ ਅਤੇ ਚੈੱਕ ਗਣਰਾਜ ਵਿਚਾਲੇ ਏ. ਟੀ. ਪੀ. ਚੈਲੇਂਜਰ ਅਤੇ ਆਈ. ਟੀ. ਐੱਫ ਫਿਊਚਰਸ ਈਵੈਂਟਸ 'ਚ ਟੈਨਿਸ 'ਚ ਮੈਚ ਫਿਕਸਿੰਗ ਕੀਤੀ। ਉਨ੍ਹਾਂ ਦੀ ਇਸ ਸਮੇਂ ਵਰਲਡ ਰੈਂਕਿੰਗ 742 ਹੈ। ਇਹ ਖਿਡਾਰੀ ਸਾਲ 2015 'ਚ 69ਵੇਂ ਕ੍ਰਮ ਤੱਕ ਪਹੁੰਚ ਗਿਆ ਸੀ। ਡਬਲਜ਼ ਵਰਗ 'ਚ 2013 'ਚ ਉਹ 70ਵੇਂ ਕ੍ਰਮ ਤੱਕ ਪਹੁੰਚ ਗਿਆ ਸੀ। ਉਸ ਨੂੰ ਭ੍ਰਿਸ਼ਟਾਚਾਰ 'ਚ ਸ਼ਾਮਲ ਪਾਇਆ ਗਿਆ, ਇਸ ਤੋਂ ਇਲਾਵਾ ਉਸ ਨੇ ਜਾਂਚ 'ਚ ਸਹਿਯੋਗ ਨਹੀਂ ਕੀਤਾ ਅਤੇ ਉਸ ਨੂੰ ਸਬੂਤ ਮਿਟਾਉਣ ਦਾ ਦੋਸ਼ੀ ਵੀ ਪਾਇਆ ਗਿਆ। ਉਸ 'ਤੇ ਦੂਜੇ ਖਿਡਾਰੀਆਂ ਨੂੰ ਵੀ ਗਲਤ ਕੰਮ ਵੱਲ ਲੈ ਜਾਣ ਦਾ ਇਲਜ਼ਾਮ ਸੀ।PunjabKesari 31 ਸਾਲ ਦੇ ਜੋਆਓ ਸੁਜਾ ਨੂੰ ਪਿਛਲੇ ਸਾਲ ਮਾਰਚ 'ਚ ਜਾਂਚ ਦਾ ਕੰਮ ਪੂਰਾ ਹੋਣ ਤੱਕ ਅਸਥਾਈ ਤੌਰ 'ਤੇ ਟੈਨਿਸ ਤੋਂ ਮੁਅੱਤਲ ਕੀਤਾ ਗਿਆ ਸੀ। ਲੰਡਨ 'ਚ 14 ਜਨਵਰੀ ਇਸ ਮਾਮਲੇ ਦੀ ਸੁਣਵਾਈ ਹੋਈ। ਇਸ ਤੋਂ ਬਾਅਦ ਇਸ ਖਿਡਾਰੀ ਨੂੰ ਸਜ਼ਾ ਸੁਣਾਈ ਗਈ। ਇਸ ਖਿਡਾਰੀ ਦੇ ਟੈਨਿਸ ਨਾਲ ਜੁੜੇ ਕਿਸੇ ਵੀ ਆਧਿਕਾਰਿਤ ਈਵੈਂਟ 'ਚ ਹਿੱਸੇਦਾਰੀ ਅਤੇ ਹਾਜ਼ਰੀ 'ਤੇ ਰੋਕ ਲਗਾ ਦਿੱਤੀ ਗਈ ਹੈ।


Related News