22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ Rafael Nadal ਨੇ ਕੀਤਾ ਸੰਨਿਆਸ ਦਾ ਐਲਾਨ

Thursday, Oct 10, 2024 - 05:31 PM (IST)

22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ Rafael Nadal ਨੇ ਕੀਤਾ ਸੰਨਿਆਸ ਦਾ ਐਲਾਨ

ਸਪੋਰਟਸ ਡੈਸਕ : ਦਿੱਗਜ ਟੈਨਿਸ ਸਟਾਰ ਰਾਫੇਲ ਨਡਾਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਰਾਫੇਲ ਨਡਾਲ ਦੇ ਨਾਂ 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਦਾ ਰਿਕਾਰਡ ਹੈ। ਰਾਫੇਲ ਨਡਾਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਸੀਜ਼ਨ ਤੋਂ ਬਾਅਦ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲੈਣਗੇ। 38 ਸਾਲਾ ਟੈਨਿਸ ਆਈਕਨ ਨਵੰਬਰ ਵਿੱਚ ਮੈਲਾਗਾ ਵਿੱਚ ਹੋਣ ਵਾਲੇ ਡੇਵਿਸ ਕੱਪ ਫਾਈਨਲ ਵਿੱਚ ਸਪੇਨ ਲਈ ਆਪਣਾ ਆਖ਼ਰੀ ਪ੍ਰਤੀਯੋਗੀ ਮੈਚ ਖੇਡਣਗੇ।

ਨਡਾਲ ਨੇ ਵੀਰਵਾਰ ਨੂੰ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਰਾਹੀਂ ਖਬਰ ਸਾਂਝੀ ਕੀਤੀ। ਜਿਸ ਵਿੱਚ ਉਨ੍ਹਾਂ ਨੇ ਆਪਣੇ ਹਾਲ ਹੀ ਦੇ ਸੰਘਰਸ਼ਾਂ ਅਤੇ ਖੇਡ ਨੇ ਕਾਰਨ ਆਪਣੇ ਸਰੀਰ 'ਤੇ ਪੈਣ ਵਾਲੇ ਸਰੀਰਕ ਪ੍ਰਭਾਵ ਬਾਰੇ ਦੱਸਿਆ। ਸੰਨਿਆਸ ਦਾ ਐਲਾਨ ਕਰਦੇ ਹੋਏ ਵੀਡੀਓ 'ਚ ਨਡਾਲ ਨੇ ਕਿਹਾ, 'ਜ਼ਿੰਦਗੀ 'ਚ ਹਰ ਚੀਜ਼ ਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਇੱਕ ਅਜਿਹੇ ਕੈਰੀਅਰ ਨੂੰ ਸਮਾਪਤ ਕਰਨ ਦਾ ਸਹੀ ਸਮਾਂ ਹੈ,ਜੋ ਮੇਰੀ ਕਲਪਨਾ ਤੋਂ ਕਿਤੇ ਲੰਬਾ ਅਤੇ ਸਫ਼ਲ ਰਿਹਾ ਹੈ।

ਉਨ੍ਹਾਂ ਨੇ ਕਿਹਾ, 'ਮੈਂ ਬਹੁਤ ਉਤਸ਼ਾਹਿਤ ਹਾਂ ਕਿ ਮੇਰਾ ਆਖਰੀ ਟੂਰਨਾਮੈਂਟ ਡੇਵਿਸ ਕੱਪ ਫਾਈਨਲ ਹੋਵੇਗਾ, ਜਿਸ 'ਚ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਾਂਗਾ। ਮੈਨੂੰ ਲੱਗਦਾ ਹੈ ਕਿ ਮੈਂ ਇੱਕ ਪੂਰਨ ਚੱਕਰ ਵਿੱਚ ਆ ਗਿਆ ਹਾਂ ਕਿਉਂਕਿ ਇੱਕ ਪੇਸ਼ੇਵਰ ਟੈਨਿਸ ਖਿਡਾਰੀ ਵਜੋਂ ਮੇਰੀ ਪਹਿਲੀ ਖੁਸ਼ੀ 2004 ਵਿੱਚ ਡੇਵਿਸ ਕੱਪ ਫਾਈਨਲ ਸੀ।'


author

Baljit Singh

Content Editor

Related News