ਟੀਮ ਚਾਹੁੰਦੀ ਹੈ ਕਿ ਮੈਂ ਛੇਵੇਂ ਨੰਬਰ ''ਤੇ ਉੱਤਰ ਕੇ ਮੈਚ ਖਤਮ ਕਰਾਂ : ਕਾਰਤਿਕ

Tuesday, Jan 15, 2019 - 10:12 PM (IST)

ਟੀਮ ਚਾਹੁੰਦੀ ਹੈ ਕਿ ਮੈਂ ਛੇਵੇਂ ਨੰਬਰ ''ਤੇ ਉੱਤਰ ਕੇ ਮੈਚ ਖਤਮ ਕਰਾਂ : ਕਾਰਤਿਕ

ਐਡੀਲੇਡ- ਆਸਟਰੇਲੀਆ ਵਿਰੁੱਧ ਦੂਜੇ ਵਨ ਡੇ ਮੈਚ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਦਿਨੇਸ਼ ਕਾਰਤਿਕ ਨੇ ਕਿਹਾ ਕਿ ਭਾਰਤੀ ਟੀਮ ਮੈਨੇਜਮੈਂਟ ਨੇ ਉਸ ਨੂੰ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਮੈਚ ਫਿਨਿਸ਼ਰ ਦੀ ਭੂਮਿਕਾ ਸੌਂਪੀ ਹੈ। ਕਾਰਤਿਕ ਨੇ ਇਸ ਦੇ ਨਾਲ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹੁਣ ਵੀ ਲੋੜ ਦੇ ਮੁਤਾਬਕ ਵਿਰੋਧੀ ਟੀਮਾਂ 'ਤੇ ਦਬਾਅ ਬਣਾ ਸਕਦਾ ਹੈ। 
ਕਾਰਤਿਕ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਧੋਨੀ ਨੇ ਇਸ ਲੜੀ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਹ ਅਜਿਹੀ ਪਾਰੀ ਹੈ, ਜਿਹੜੀ ਉਸ ਨੇ ਪਹਿਲਾਂ ਵੀ ਕਈ ਵਾਰ ਖੇਡੀ ਹੈ। ਉਸ ਨੂੰ ਬੱਲੇਬਾਜ਼ੀ ਕਰਦੇ ਤੇ ਮੈਚ ਨੂੰ ਖਤਮ ਕਰਦੇ ਦੇਖਣਾ ਸ਼ਾਨਦਾਰ ਰਿਹਾ। ਸਾਨੂੰ ਪਤਾ ਹੈ ਕਿ ਉਹ ਦਬਾਅ  ਝੱਲਦਾ ਹੈ ਤੇ ਫਿਰ ਵਿਰੋਧੀ ਟੀਮ 'ਤੇ ਦਬਾਅ ਬਣਾ ਦਿੰਦਾ ਹੈ। ਇਹ ਹਮੇਸ਼ਾ ਉਸਦੀ ਸਭ ਤੋਂ ਵੱਡੀ ਖਾਸੀਅਤ ਰਹੀ ਹੈ ਤੇ ਅੱਜ ਤੁਸੀਂ ਉਸਦੀ ਸਹੀ ਉਦਾਹਰਨ ਦੇਖੀ ਹੈ।''


Related News