IND vs ENG: ਭਾਰਤ ਨੇ ਇੰਗਲੈਂਡ ਵਿਰੁੱਧ ਜਿੱਤਿਆ ਟਾਸ, ਪਹਿਲਾਂ ਕਰੇਗਾ ਗੇਂਦਬਾਜ਼ੀ

07/12/2018 4:39:05 PM

ਨਾਟਿੰਘਮ— ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਹੋਣ ਵਾਲੇ ਪਹਿਲੇ ਕੌਮਾਂਤਰੀ ਇਕ ਰੋਜ਼ਾ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਪਹਿਲੇ ਮੁਕਾਬਲੇ ਵਿਚ ਜੇਤੂ ਸ਼ੁਰੂਆਤ ਕਰਨ ਲਈ ਉਤਰੇਗੀ ਤਾਂ ਉਸ ਦੀਆਂ ਨਜ਼ਰਾਂ ਇਸ ਫਾਰਮੈੱਟ ਵਿਚ ਫਿਰ ਤੋਂ ਨੰਬਰ ਵਨ ਬਣਨ 'ਤੇ ਵੀ ਲੱਗੀਆਂ ਹੋਣਗੀਆਂ। ਭਾਰਤੀ ਟੀਮ ਨੂੰ ਇੰਗਲੈਂਡ ਹੱਥੋਂ ਆਪਣਾ ਨੰਬਰ ਵਨ ਸਥਾਨ ਗੁਆਉਣਾ ਪਿਆ ਸੀ ਪਰ ਜੇਕਰ ਉਹ ਇਸ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕਰ ਲੈਂਦੀ ਹੈ ਤਾਂ ਉਹ ਫਿਰ ਤੋਂ ਨੰਬਰ ਵਨ ਵਨ ਡੇ ਟੀਮ ਬਣ ਜਾਵੇਗੀ। ਹਾਲਾਂਕਿ ਇਕ ਵੀ ਮੈਚ ਹਾਰਨ 'ਤੇ ਮੇਜ਼ਬਾਨ ਟੀਮ ਆਪਣੇ ਚੋਟੀ ਦੇ ਸਥਾਨ 'ਤੇ ਕਾਇਮ ਰਹੇਗੀ।

PunjabKesari
ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਲਈ ਸਿਰਫ ਨੰਬਰ ਵਨ ਸਥਾਨ ਹਾਸਲ ਕਰਨਾ ਹੀ ਅਹਿਮ ਨਹੀਂ ਹੋਵੇਗਾ ਬਲਕਿ ਇੰਗਲੈਂਡ ਦੀਆਂ ਸਵਿੰਗ ਪਿੱਚਾਂ 'ਤੇ ਉਸ ਦੀ ਤਿਆਰੀ ਪਰਖਣ ਦਾ ਵੀ ਇਹ ਚੰਗਾ ਮੌਕਾ ਹੈ, ਜਿਥੇ ਇਕ ਸਾਲ ਬਾਅਦ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ। ਭਾਰਤ ਨੇ ਟਵੰਟੀ-20 ਸੀਰੀਜ਼ ਜਿੱਤ ਕੇ ਦੌਰੇ ਦੀ ਚੰਗੀ ਸ਼ੁਰੂਆਤ ਕੀਤੀ ਹੈ ਪਰ ਅਸਲ ਚੁਣੌਤੀ ਉਸ ਦੀ ਹੁਣ ਮੰਨੀ ਜਾ ਰਹੀ ਹੈ। 
ਓਪਨਿੰਗ ਕ੍ਰਮ ਵਿਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਮਾਹਿਰ ਜੋੜੀ ਲਗਭਗ ਸਥਿਰ ਹੈ। ਦੂਸਰੇ ਪਾਸੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਵੀ ਆਪਣੇ 6ਵੇਂ ਸਥਾਨ 'ਤੇ ਹਮੇਸ਼ਾ ਸਹੀ ਸਾਬਤ ਹੁੰਦਾ ਹੈ, ਜਦਕਿ ਆਲਰਾਊਂਡਰ ਹਾਰਦਿਕ ਪੰਡਯਾ ਵੀ ਹੇਠਲੇ ਕ੍ਰਮ 'ਤੇ ਅਹਿਮ ਖਿਡਾਰੀ ਹੈ, ਜਿਸ ਤੋਂ ਵਿਰਾਟ ਸਭ ਤੋਂ ਜ਼ਿਆਦਾ ਪ੍ਰਭਾਵਿਤ ਦਿਸਦਾ ਹੈ।  ਇੰਗਲੈਂਡ ਨੇ ਹਾਲ ਹੀ ਵਿਚ ਆਸਟਰੇਲੀਆ 'ਤੇ 5 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਪਹਿਲੀ ਵਾਰ 5-0 ਨਾਲ ਕਲੀਨ ਸਵੀਪ ਕੀਤਾ ਸੀ। ਉਸ ਦੀ ਕੋਸ਼ਿਸ਼ ਭਾਰਤ ਖਿਲਾਫ ਵੀ ਇਸੇ ਲੈਅ ਨੂੰ ਕਾਇਮ ਰੱਖਣ ਦੀ ਹੋਵੇਗੀ। ਹਾਲਾਂਕਿ ਟਵੰਟੀ-20 ਸੀਰੀਜ਼ ਗੁਆਉਣ ਨਾਲ ਉਸ ਦਾ ਹੌਸਲਾ ਡਿੱਗਿਆ ਹੈ, ਜਿਸ ਦਾ ਭਾਰਤ ਨੂੰ ਫਾਇਦਾ ਮਿਲ ਸਕਦਾ ਹੈ।

ਟੀਮਾਂ :
ਭਾਰਤ—
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਸੁਰੇਸ਼ ਰੈਨਾ, ਹਾਰਦਿਕ ਪੰਡਯਾ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਸ਼੍ਰੇਅਸ ਅਈਅਰ, ਸਿਧਾਰਥ ਕੌਲ, ਅਕਸ਼ਰ ਪਟੇਲ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ, ਭੁਵਨੇਸ਼ਵਰ ਕੁਮਾਰ।
ਇੰਗਲੈਂਡ—
ਇਯੋਨ ਮੋਰਗਨ (ਕਪਤਾਨ), ਜੇਸਨ ਰਾਏ, ਜਾਨੀ ਬੇਅਰਸਟ੍ਰਾ, ਜੋਸ ਬਟਲਰ, ੋਮੋਇਨ ਅਲੀ, ਜੋ ਰੂਟ, ਜੈਕ ਬਾਲ, ਟਾਮ ਕੁਰੇਨ, ਅਲੈਕਸ ਹੇਲਸ, ਲਿਆਮ ਪਲੰਕੇਟ, ਬੇਨ ਸਟੋਕਸ, ਆਦਿਲ ਰਾਸ਼ਿਦ, ਡੇਵਿਡ ਵਿਲੀ, ਮਾਰਕ ਵੁੱਡ।


Related News