ਕਾਂਸੀ ਤਮਗਾ ਜਿੱਤਣ ਉਤਰਨਗੇ ਅਮਨ ਸਹਿਰਾਵਤ, ਦੇਖੋ ਭਾਰਤ ਦਾ 14ਵੇਂ ਦਿਨ ਦਾ ਸ਼ਡਿਊਲ
Friday, Aug 09, 2024 - 12:16 PM (IST)
ਸਪੋਰਟਸ ਡੈਸਕ—ਭਾਰਤ ਨੇ ਵੀਰਵਾਰ ਨੂੰ ਪੈਰਿਸ ਓਲੰਪਿਕ ਖੇਡਾਂ 'ਚ ਸਪੇਨ ਨੂੰ 2-1 ਨਾਲ ਹਰਾ ਕੇ ਹਾਕੀ 'ਚ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਅਮਨ ਸਹਿਰਾਵਤ ਨੂੰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਅੱਜ ਉਹ ਕਾਂਸੀ ਦੇ ਤਮਗੇ ਲਈ ਖੇਡੇਗਾ। ਆਓ ਪੈਰਿਸ ਓਲੰਪਿਕ 'ਚ ਭਾਰਤ ਦੇ 14ਵੇਂ ਦਿਨ ਦੇ ਸ਼ਡਿਊਲ 'ਤੇ ਇਕ ਨਜ਼ਰ ਮਾਰਦੇ ਹਾਂ ਜਿੱਥੇ ਗੋਲਫ, ਅਥਲੈਟਿਕਸ ਅਤੇ ਕੁਸ਼ਤੀ ਦੇ ਮੁਕਾਬਲੇ ਹੋਣਗੇ।
ਗੋਲਫ
ਮਹਿਲਾ ਵਿਅਕਤੀਗਤ: ਅਦਿਤੀ ਅਸ਼ੋਕ ਅਤੇ ਦੀਕਸ਼ਾ ਡਾਗਰ- ਦੁਪਹਿਰ 2:30 ਵਜੇ
ਅਥਲੈਟਿਕਸ
ਮਹਿਲਾਵਾਂ ਦਾ 4x400 ਮੀਟਰ ਰਿਲੇ ਰਾਊਂਡ 1: ਭਾਰਤੀ ਟੀਮ - ਦੁਪਹਿਰ 2:10 ਵਜੇ
ਪੁਰਸ਼ਾਂ ਦਾ 4x400 ਮੀਟਰ ਰਿਲੇ ਰਾਊਂਡ 1: ਭਾਰਤੀ ਟੀਮ - ਦੁਪਹਿਰ 2:35 ਵਜੇ
ਕੁਸ਼ਤੀ
ਪੁਰਸ਼ਾਂ ਦਾ 57 ਕਿਲੋਗ੍ਰਾਮ ਫ੍ਰੀਸਟਾਈਲ ਕਾਂਸੀ ਤਮਗਾ ਮੈਚ: ਅਮਨ ਸਹਿਰਾਵਤ ਬਨਾਮ ਡੇਰੀਅਨ ਟੋਈ ਕਰੂਜ਼ (ਪੋਰਟੋ ਰੀਕੋ) - ਰਾਤ 9:45 ਵਜੇ।