ਟੀ-20 ਵਿਸ਼ਵ ਕੱਪ ਦੇ ਲਈ ਠੀਕ ਰਾਹ ''ਤੇ ਹੈ : ਕੋਹਲੀ

01/07/2020 8:56:23 PM

ਇੰਦੌਰ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਸਦੀ ਟੀਮ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਠੀਕ ਦਿਸ਼ਾ ਨਾਲ ਅੱਗੇ ਵੱਧ ਰਹੀ ਹੈ ਤੇ ਹੁਣ ਉਹ ਅਜਿਹੇ ਖਿਡਾਰੀਆਂ ਦੀ ਪਹਿਚਾਣ ਕਰ ਰਹੇ ਹਨ ਜੋ ਮੁਸ਼ਕਿਲ ਹਾਲਾਤਾਂ 'ਚ ਵਧੀਆ ਪ੍ਰਦਰਸ਼ਨ ਕਰ ਸਕਣ। ਇਸ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੂਰਨਾਮੈਂਟ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਹੀ ਆਪਣੀ ਟੀਮ ਦਾ ਤਾਲਮੇਲ ਠੀਕ ਕਰਨਾ ਚਾਹੁੰਦੇ ਹਾਂ। ਕੋਹਲੀ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਕਿਹਾ ਕਿ ਅਸੀਂ ਟੀ-20 ਵਿਸ਼ਵ ਦੇ ਲਈ ਠੀਕ ਦਿਸ਼ਾ 'ਚ ਅੱਗੇ ਵੱਧ ਰਹੇ ਹਾਂ। ਮੈਂ ਚਾਹੁੰਦਾ ਹਾਂ ਕਿ ਨੋਜਵਾਨ ਖਿਡਾਰੀ ਦਬਾਅ 'ਚ ਸਾਡੇ ਲਈ ਮੈਚ ਜਿੱਤਣ। ਕੋਹਲੀ ਨੇ ਕਿਹਾ ਕਿ ਇਨ੍ਹਾਂ ਮੈਚਾਂ ਨਾਲ ਸਾਨੂੰ ਇਹ ਪਤਾ ਲੱਗੇਗਾ ਕਿ ਜ਼ਿੰਮੇਦਾਰੀ ਕੌਣ-ਕੌਣ ਖਿਡਾਰੀ ਨਿਭਾ ਸਕਦਾ ਹੈ।


Gurdeep Singh

Content Editor

Related News